ਪੰਜਾਬ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ (Punjab Mukhyamantri Mahila Samman Yojana): ਪੰਜਾਬ ਸਰਕਾਰ ਵੱਲੋਂ ਆਪਣੇ ਬਜਟ 2026 ਵਿੱਚ ਸੂਬੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਜ ਭਲਾਈ ਲਈ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਹੈ। ਸਰਕਾਰ ਨੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੀਆਂ ਔਰਤਾਂ ਲਈ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਨਾਲ ਪੰਜਾਬ ਦੀਆ ਔਰਤਾਂ ਨੂੰ ਹਰ ਮਹੀਨੇ 1000 ਅਤੇ 1500 ਰੁਪਏ ਦੀ ਰਾਸ਼ੀ ਮਿਲੇਗੀ।
ਸਕੀਮ ਤਹਿਤ ਕਿੰਨੇ ਪੈਸੇ ਮਿਲਣਗੇ?
ਇਸ ਯੋਜਨਾ ਤਹਿਤ ਸਰਕਾਰ ਸਾਰੀਆ ਬਾਲਗ ਔਰਤਾਂ ਭਾਵ ਜਿੰਨਾ ਦੀ ਉਮਰ 18 ਸਾਲ ਤੋਂ ਵੱਧ ਹੈ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਿੱਧੇ ਤੌਰ ਤੇ ਬੈਂਕ ਖਾਤਿਆ ਵਿੱਚ ਟਰਾਂਸਫਰ ਕਰੇਗੀ।
ਕੌਣ ਲੈ ਸਕਦਾ ਹੈ ਇਸ ਸਕੀਮ ਦਾ ਲਾਭ ?(ਕਿਸ ਨੂੰ ਮਿਲਣਗੇ ਪੈਸੇ)
ਸਰਕਾਰ ਵੱਲੋਂ ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਸਰਤਾ ਰੱਖੀਆ ਗਈਆ ਹਨ , ਯੋਜਨਾ ਦਾ ਲਾਭ ਲੈਣ ਲਈ ਜੋਂ ਪੂਰੀਆ ਕਰਨੀਆ ਜਰੂਰੀ ਹਨ ।
- ਔਰਤ ਪੰਜਾਬ ਰਾਜ ਦੀ ਪੱਕੀ ਰਹਿਣ ਵਾਲੀ ਹੋਵੇ ਭਾਵ ਵਸਨੀਕ ਹੋਵੇ।
- ਉਮਰ ਹੱਦ: ਉਮਰ 18 ਸਾਲ ਜਾ ਇਸ ਤੋਂ ਵੱਧ ਹੋਵੇ।
- ਜੇਕਰ ਅਨੁਸੂਚਿਤ ਜਾਤੀ ਨਾਲ ਸਬੰਧ ਹੈ ਤਾਂ ਜਾਤੀ ਸਰਟੀਫਿਕੇਟ ਹੋਵੇ।
- ਔਰਤ ਕੋਈ ਸਰਕਾਰੀ ਨੌਕਰੀ ਨਾ ਕਰ ਰਹੀ ਹੋਵੇ ਜਾਂ ਰਿਟਾਇਰ ਨਾ ਹੋਵੇ।
- ਔਰਤ ਵਿਧਾਇਕ ਜਾ ਸਾਬਕਾ ਵਿਧਾਇਕ ਨਾ ਹੋਵੇ।
- ਔਰਤ ਕਿਸੇ ਕਿਸਮ ਦਾ ਇਨਕਮ ਟੈਕਸ ਨਾ ਅਦਾ ਕਰਦੀ ਹੋਵੇ।
ਕਿਹੜੇ ਕਿਹੜੇ ਕਾਗਜਾਂ ਦੀ ਲੋੜ
- ਆਧਾਰ ਕਾਰਡ
- ਰਿਹਾਇਸ਼ੀ ਸਰਟੀਫਿਕੇਟ
- ਬੈਂਕ ਖਾਤੇ ਦੀ ਕਾਪੀ
- ਜਾਤੀ ਸਰਟੀਫਿਕੇਟ ਜੇਕਰ ਅਨੁਸੂਚਿਤ ਜਾਤੀ ਨਾਲ ਸਬੰਧ ਹੈ
ਕਿਵੇਂ ਅਪਲਾਈ ਕਰੀਏ? (How to apply)
ਸਰਕਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੇ ਫਾਰਮ ਅਪ੍ਰੈਲ ਮਹੀਨੇ ਵਿੱਚ ਭਰਨੇ ਸੁਰੂ ਹੋਣਗੇ । ਫਾਰਮ ਭਰਵਾਉਣ ਲਈ ਸਰਕਾਰ ਵੱਲੋਂ ਜਗ੍ਹਾ ਜਗ੍ਹਾ ਤੇ ਕੈਂਪ ਲਗਾਏ ਜਾਣਗੇ।
ਜਿਵੇਂ ਹੀ ਇਸ ਬਾਰੇ ਕੋਈ ਹੋਰ ਜਾਣਕਾਰੀ , ਤਰੀਕ ਜਾ ਕੋਈ ਆਨਲਾਈਨ ਲਿੰਕ ਆਉਂਦਾ ਹੈ ਤਾਂ ਸਭ ਤੋਂ ਪਹਿਲਾ punjabsewaportal.com ਸਾਡੀ ਵੈੱਬਸਾਈਟ ਤੇ ਜਾਣਕਾਰੀ ਮਿਲੇਗੀ।



