ਪੰਜਾਬ ਅਸ਼ੀਰਵਾਦ ਸਕੀਮ, 51000 ਸ਼ਗਨ ਸਕੀਮ ਜਾਣੋ ਕਿਵੇਂ ਮਿਲੇਗੀ , ਜਰੂਰੀ ਫਾਰਮ, ਯੋਗਤਾ ਅਤੇ ਅਪਲਾਈ ਕਰਨ ਦਾ ਤਰੀਕਾ..

https://punjabsewaportal.com/punjab-ashirwad-scheme-apply-online-51000/

ਪੰਜਾਬ ਸਰਕਾਰ ਵੱਲੋਂ ਰਾਜ ਦੇ ਆਰਥਿਕ ਪੱਖੋ ਕਮਜ਼ੋਰ ਪਰਿਵਾਰਾਂ ਨੂੰ 51000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕੇ ਓਹ ਆਪਣੀ ਧੀ ਦਾ ਵਿਆਹ ਬਿਨਾ ਕਿਸੇ ਆਰਥਿਕ ਬੋਝ ਤੋ ਕਰ ਸਕਣ । ਪਹਿਲਾ ਇਸ ਸਕੀਮ ਨੂੰ ਸ਼ਗਨ ਸਕੀਮ (shagan scheme)510000 ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਇਸ ਦਾ ਨਾਮ ਬਦਲੇ ਅਸ਼ੀਰਵਾਦ ਸਕੀਮ (ashirwad scheme 51000)ਕਰ ਦਿੱਤਾ ਗਿਆ ਹੈ। ਪਹਿਲਾ ਇਸ ਵਿੱਚ 21000 ਰੁਪੈ ਦਿੱਤੇ ਜਾਂਦੇ ਸੀ ਪਰ ਹੁਣ ਇਸ ਨੂੰ ਵਧਾ ਕੇ 51000 ਕੇ ਦਿੱਤਾ ਗਿਆ ਹੈ।

ਮੁੱਖ ਲਾਭ(key benefits)

ਸ਼ਗਨ ਸਕੀਮ ਪੰਜਾਬ

ਇਸ ਸਕੀਮ ਵਿੱਚ ਧੀਆ ਦੇ ਵਿਆਹ ਲਈ 51000 ਹਜਾਰ ਰੁਪੈ ਦੀ ਸਹਾਇਤਾਂ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਹ ਰਕਮ (DBT) ਪ੍ਰਣਾਲੀ ਰਾਹੀਂ ਸਿੱਧਾ ਲਾਭਪਾਤਰੀ ਦੇ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਹੈ।

ਯੋਗਤਾ ਲਈ ਸਰਤਾ(eligibility criteria)

ਇਸ ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਦਾ ਹੇਠ ਲਿਖੀਆ ਸਰਤਾ ਪੂਰੀਆ ਕਰਨਾ ਲਾਜ਼ਮੀ ਹੈ।

  • ਰਿਹਾਇਸ਼: ਬਿਨੈਕਾਰ ਪੰਜਾਬ ਰਾਜ ਦਾ ਸਥਾਈ ਵਸਨੀਕ ਹੋਣਾ ਚਾਹੀਦਾ ਹੈ।
  • ਸਮਾਜਿਕ ਵਰਗ: ਇਸ ਯੋਜਨਾ ਦਾ ਲਾਭ ਲੈਣ ਲਈ ਅਨੁਸੂਚਿਤ ਜਾਤੀ (SC), ਪੱਛੜਿਆ ਸ੍ਰੇਣੀਆਂ (BC), ਆਰਥਿਕ ਤੌਰ ਤੇ ਕਮਜ਼ੋਰ ਵਰਗ (Ews) ਜਾ ਈਸਾਈ ਭਾਈਚਾਰੇ ਨਾਲ ਸੰਬੰਧਿਤ ਹੋਣਾ ਜਰੂਰੀ ਹੈ।
  • ਵਿਧਵਾ ਲਈ: ਕਿਸੇ ਵੀ ਜਾਤੀ ਜਾ ਵਰਗ ਨਾਲ ਸੰਬੰਧਿਤ ਵਿਧਵਾ ਔਰਤ ਦੀਆ ਧੀਆ ਇਸ ਯੋਜਨਾ ਲਈ ਯੋਗ ਹਨ।
  • ਆਮਦਨ ਸੀਮਾ: ਪਰਿਵਾਰ ਦੀ ਸਾਲਾਨਾ ਆਮਦਨ 32790 ਰੁਪੈ ਤੋ ਵੱਧ ਨਹੀਂ ਹੋਣੀ ਚਾਹੀਦੀ।
  • ਉਮਰ ਸੀਮਾ: ਵਿਆਹ ਦੇ ਸਮੇਂ ਲੜਕੀ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਜਰੂਰੀ ਹੈ।
  • ਪਾਬੰਦੀ: ਇੱਕ ਪਰਿਵਾਰ ਵਿੱਚੋਂ ਵੱਧ ਤੋਂ ਵੱਧ 2 ਲੜਕੀਆ ਹੀ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।

ਜਰੂਰੀ ਦਤਾਵੇਜ਼(required documents)

ਬਿਨੈਕਾਰ ਕੋਲ ਹੇਠ ਲਿਖੇ ਦਸਤਾਵੇਜ਼ ਹੋਣੇ ਜਰੂਰੀ ਹਨ।

  • ਬਿਨੈਕਾਰ (ਮਾਤਾ /ਪਿਤਾ) ਅਤੇ ਲੜਕੀ ਦਾ ਅਧਾਰ ਕਾਰਡ
  • ਆਮਦਨ ਸਰਟੀਫਿਕੇਟ
  • ਜਾਤੀ ਸਰਟੀਫਿਕੇਟ (SC/BC ਬਿਨੈਕਾਰ ਲਈ)
  • ਪੰਜਾਬ ਦਾ ਰਿਹਾਇਸੀ ਸਰਟੀਫਿਕੇਟ
  • ਲੜਕੀ ਦੀ ਉਮਰ ਦਾ ਸਬੂਤ (ਜਨਮ ਸਰਟੀਫਿਕੇਟ ਜਾ ਦਸਵੀਂ ਦਾ ਸਰਟੀਫਿਕੇਟ
  • ਅਧਾਰ ਕਾਰਡ ਨਾਲ ਲਿੰਕ ਬੈਂਕ ਖਾਤੇ ਦੀ ਕਾਪੀ
  • ਵਿਆਹ ਦਾ ਕਾਰਡ ਜਾ ਵਿਆਹ ਦਾ ਸਟੀਫਿਕੇਟ
  • ਪਿਤਾ ਦੀਆ 3 ਫੋਟਵਾ ਲੜਕੀ ਦੀ ਇੱਕ ਫੋਟੋ
  • ਫਾਰਮ ਸਰਪੰਚ /ਨੰਬਰਦਾਰ ਜਾ MC ਤੋ ਤਸਦੀਕ ਹੋਣੇ ਜਰੂਰੀ ਹਨ।

ਅਪਲਾਈ ਕਰਨ ਦਾ ਤਰੀਕਾ(application process)

  • ਸਮਾਂ ਸੀਮਾ: ਸਭ ਤੋਂ ਜ਼ਰੂਰੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ , ਅਪਲਾਈ ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਜਾ ਵਿਆਹ ਤੋਂ ਬਾਅਦ 30 ਦਿਨਾਂ ਦੇ ਅੰਦਰ ਅੰਦਰ ਅਪਲਾਈ ਕਰਨਾ ਜ਼ਰੂਰੀ ਹੈ ਨਹੀਂ ਤਾਂ ਲਾਭ ਨਹੀਂ ਮਿਲੇਗਾ।
  • ਸੇਵਾ ਕੇਂਦਰ ਰਹੀ: ਤੁਸੀ ਇਸ ਯੋਜਨਾ ਨੂੰ ਲੋੜੀਂਦੇ ਦਸਤਾਵੇਜ਼ ਪੂਰੇ ਕਰਕੇ ਆਪਣੇ ਨਜਦੀਕੀ ਸੇਵਾ ਕੇਂਦਰ ਵਿੱਚ ਅਪਲਾਈ ਕਰ ਸਕਦੇ ਹੋ।
  • ਆਨਲਾਈਨ ਅਪਲਾਈ: ਤੁਸੀ ਇਸ ਸਕੀਮ ਲਈ ਸਰਕਾਰ ਦੀ ਵੈੱਬਸਾਈਟ https://ashirwad.punjab. ਤੇ ਆਨਲਾਈਨ ਅਪਲਾਈ ਕਰ ਸਕਦੇ ਹੋ।

ਇਸ ਯੋਜਨਾ ਦੇ ਲਾਭ ਜਲਦੀ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਹਨ ਅਤੇ ਅਪਲਾਈ ਸਹੀ ਤਰੀਕੇ ਨਾਲ ਹੋਣਾ ਜਰੂਰੀ ਹੈ ਨਹੀਂ ਤਾਂ ਰੋਕ ਲੱਗ ਸਕਦੀ ਹੈ। ਇਸ ਲਈ ਜੇਕਰ ਜਾਣਕਾਰੀ ਦੀ ਕਮੀ ਹੋਵੇ ਤਾਂ ਸੇਵਾ ਕੇਂਦਰ ਰਾਹੀਂ ਹੀ ਫਾਰਮ ਅਪਲਾਈ ਕਰੋ।

​ਸ਼ਗਨ ਸਕੀਮ ਪੰਜਾਬ

Leave a Comment

Your email address will not be published. Required fields are marked *

Scroll to Top