ਪੰਜਾਬ ਵਿੱਚ ਅੰਤਰ-ਜਾਤੀ ਵਿਆਹ (Punjab inter caste marriage scheme) ਤੇ ਸਰਕਾਰ ਦੇ ਰਹੀ ਹੈ 2.5 ਲੱਖ ਰੁਪਏ: ਜਾਣੋ ਕਿਵੇਂ ਮਿਲਣਗੇ ਪੈਸੇ

2.5 lakh financial help for inter caste marrige

ਜਾਣਕਾਰੀ(information)

punjab inter caste marrige scheme

ਸਤਿ ਸ੍ਰੀ ਅਕਾਲ ਜੀ

ਸਮਾਜ ਵਿੱਚ ਏਕਤਾ ਲਿਆਉਣ ਲਈ ਅਤੇ ਜਾਤੀਵਾਦ ਖਤਮ ਕਰ ਲਈ ਅਤੇ ਸਾਰੇ ਲੋਕਾਂ ਨੂੰ ਸਨਮਾਨ ਦੇਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਨਾ ਵਿੱਚੋਂ ਹੀ ਇੱਕ ਹੈ ਡਾ. ਅੰਬੇਡਕਰ ਅੰਤਰ-ਜਾਤੀ ਵਿਆਹ ਸਕੀਮ (Dr.Ambedkar scheme for social integration through intercast marriages)

Punjab inter caste marriage scheme

ਇਸ ਸਕੀਮ ਵਿੱਚ ਜੇਕਰ ਕੋਈ ਲੜਕਾ ਲੜਕੀ ਜਾਂ ਜੋੜਾ ਜਿਨਾਂ ਦੀ ਜਾਤ ਅਲੱਗ ਅਲੱਗ ਹੈ ਉਹ ਵਿਆਹ ਕਰਵਾਉਂਦੇ ਹਨ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ 2.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਜੇਕਰ ਤੁਹਾਡਾ ਅੰਤਰਜਾਤੀ ਵਿਆਹ ਹੋਇਆ ਹੈ। ਜਾਂ ਤੁਹਾਡੇ ਜਾਣ ਪਛਾਣ ਦੇ ਕਿਸੇ ਦਾ ਅੰਤਰਜਾਤੀ ਵਿਆਹ ਹੋਇਆ ਹੈ,ਜਾਂ ਕਰਵਾਉਣ ਬਾਰੇ ਸੋਚ ਰਿਹਾ ਹੈ ਤਾਂ ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ ਆਓ ਜਾਣਦੇ ਹਾਂ ਇਸ ਸਕੀਮ ਨੂੰ ਅਪਲਾਈ ਕਰਨ ਦੀਆਂ ਸ਼ਰਤਾਂ ਅਤੇ ਪ੍ਰਕਰਿਆ:

ਸਕੀਮ ਬਾਰੇ

Punjab inter caste marriage scheme

ਇਹ ਸਕੀਮ ਭਾਰਤ ਸਰਕਾਰ ਦੇ ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲੇ ਦੁਆਰਾ ਚਲਾਈ ਜਾਂਦੀ ਹੈ। ਇਸ ਦਾ ਮੁੱਖ ਉਦੇਸ਼ ਨਵੇਂ ਵਿਆਹੇ ਜੋੜੇ ਨੂੰ ਉਹਨਾਂ ਦੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਆਰਥਿਕ ਮਦਦ ਦੇਣਾ ਅਤੇ ਸਮਾਜ ਵਿੱਚ ਅੰਤਰ ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਸਮਾਜ ਵਿੱਚ ਜਾਤ ਪਾਤ ਦਾ ਖਾਤਮਾ ਹੋ ਸਕੇ ਇਸ ਸਕੀਮ ਅਧੀਨ 2,50,000 ਸਿੱਧੇ ਜੋੜੇ ਦੇ ਸਾਂਝੇ ਬੈਂਕ ਖਾਤੇ ਵਿੱਚ ਪਾਏ ਜਾਂਦੇ ਹਨ।

ਸਕੀਮ ਦਾ ਲਾਭ ਲੈਣ ਲਈ ਜਰੂਰੀ ਸ਼ਰਤਾਂ(eligibility criteria

ਇਸ ਸਕੀਮ ਦਾ ਲਾਭ ਲੈਣ ਲਈ ਬਣੇ ਕਾਰਾਂ ਨੂੰ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਜਰੂਰੀ ਹਨ।

  • ਜਾਤੀ ਦੀ ਸ਼ਰਤ: ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਇੱਕ ਜਾਣਾ ਅਨੁਸੂਚਿਤ(schedule cast SC) ਜਾਤੀ ਭਾਵ ਐਸੀ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਦੂਸਰਾ ਨੌਨ ਐਸਸੀ ਭਾਵ ਜਨਰਲ ਜਾਂ ਓਬੀਸੀ(general /OBC) ਹੋਣਾ ਚਾਹੀਦਾ ਹੈ।
  • ਕਾਨੂੰਨੀ ਵਿਆਹ: ਇਸ ਲਈ ਜਰੂਰੀ ਸ਼ਰਤ ਇਹ ਹੈ,ਕਿ ਵਿਆਹ ਰਜਿਸਟਰ ਹੋਣਾ ਚਾਹੀਦਾ ਹੈ, ਵਿਆਹ ਹਿੰਦੂ ਮੈਰਿਜ ਐਕਟ 1955 ਜਾਂ ਸਪੈਸ਼ਲ ਮੈਰਿਜ ਐਕਟ 1954 ਅਧੀਨ ਰਜਿਸਟਰ ਹੋਣਾ ਜਰੂਰੀ ਹੈ।
  • ਸਮਾਂ ਸੀਮਾ: ਵਿਆਹ ਹੋਣ ਦੇ ਇੱਕ ਸਾਲ ਦੇ ਅੰਦਰ ਅੰਦਰ ਇਸ ਸਕੀਮ ਲਈ ਅਪਲਾਈ ਕਰਨਾ ਜਰੂਰੀ ਹੈ ਨਹੀਂ ਤਾਂ ਅਰਜੀ ਮਨਜ਼ੂਰ ਨਹੀਂ ਹੋਵੇਗੀ
  • ਪਹਿਲਾਂ ਵਿਆਹ: ਇਹ ਸਕੀਮ ਸਿਰਫ ਪਹਿਲੇ ਵਿਆਹ ਤੇ ਹੀ ਲਾਗੂ ਹੁੰਦੀ ਹੈ ਹਾਲਾਂਕਿ ਕਾਨੂੰਨੀ ਤੌਰ ਤੇ ਤਲਾਕ ਸ਼ੁਦਾ ਜਾਂ ਵਿਧਵਾ ਦੇ ਦੂਜੇ ਵਿਆਹ ਤੇ ਵੀ ਛੋਟ ਮਿਲ ਸਕਦੀ ਹੈ।

ਲੋੜੀਦੇ ਜਰੂਰੀ ਦਸਤਾਵੇਜ਼(required documents)

ਸਕੀਮ ਨੂੰ ਅਪਲਾਈ ਕਰਨ ਤੋਂ ਪਹਿਲਾਂ ਸਾਡੇ ਕੋਲੇ ਸਾਰੇ ਡਾਕੂਮੈਂਟਸ ਭਾਵ ਕਾਗਜਾਤ ਪੂਰੇ ਹੋਣੇ ਚਾਹੀਦੇ ਹਨ। ਤਾਂ ਕਿ ਸਾਨੂੰ ਅਪਲਾਈ ਕਰਨ ਦੌਰਾਨ ਜਾਂ ਉਸ ਤੋਂ ਬਾਅਦ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੈਸੇ ਸਾਡੇ ਅਕਾਊਂਟ ਦੇ ਵਿੱਚ ਆ ਜਾਣ।

  • ਜਾਤੀ ਸਰਟੀਫਿਕੇਟ: ਜੋ ਵੀ ਪਾਰਟਨਰ (ਲੜਕਾ ਜਾ ਲੜਕੀ) ਐਸਸੀ (SC) ਹੈ ,ਉਸ ਦਾ ਐਸਸੀ (SC)ਹੋਣ ਦਾ ਸਰਟੀਫਿਕੇਟ ਅਤੇ ਜੋ ਐਸਸੀ(SC)ਨਹੀਂ ਹੈ ਉਸ ਦਾ ਗੈਰ ਐਸੀ (SC)ਹੋਣ ਦਾ ਸਰਟੀਫਿਕੇਟ ਜਰੂਰੀ ਹੈ।
  • ਇੱਥੇ ਗੈਰ ਐਸਸੀ(SC) ਸਰਟੀਫਿਕੇਟ ਤੋਂ ਭਾਵ ਹੈ ਜਨਰਲ ਜਾਂ ਓਬੀਸੀ(OBC)ਕਾਸਟ ਦਾ ਸਰਟੀਫਿਕੇਟ
  • ਮੈਰਿਜ ਸਰਟੀਫਿਕੇਟ: ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵਿਆਹ ਦਾ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜਰੂਰੀ ਹੈ
  • ਪਛਾਣ ਪੱਤਰ: ਪਤੀ ਪਤਨੀ ਦੋਵਾਂ ਦਾ ਆਧਾਰ ਕਾਰਡ।
  • ਉਮਰ ਸਬੂਤ: ਜਨਮ ਸਰਟੀਫਿਕੇਟ ਜਾਂ ਦਸਵੀਂ ਜਮਾਤ ਦਾ ਸਰਟੀਫਿਕੇਟ
  • ਬੈਂਕ ਖਾਤਾ: ਪਤੀ ਪਤਨੀ ਦਾ ਦੋਵਾਂ ਦਾ ਸਾਂਝਾ ਬੈਂਕ ਖਾਤਾ ਖੁੱਲਿਆ ਹੋਣਾ ਜਰੂਰੀ ਹੈ ਉਸ ਦੀ ਪਾਸ ਬੁੱਕ ਦੀ ਕਾਪੀ ਨਾਲ ਲਾਉਣੀ ਜਰੂਰੀ ਹੈ।
  • ਹਲਫੀਆ ਬਿਆਨ: ਇੱਕ ਹਲਫੀਆ ਬਿਆਨ ਕੀ ਇਹ ਪਹਿਲਾ ਵਿਆਹ ਹੈ ਤੇ ਇਸ ਤੋਂ ਪਹਿਲਾਂ ਅਜਿਹੀ ਕਿਸੇ ਸਕੀਮ ਦਾ ਲਾਭ ਨਹੀਂ ਲਿਆ ਗਿਆ।
  • ਫੋਟੋਆਂ: ਜੋੜੇ ਦੀਆਂ ਸਾਂਝੀਆਂ ਪਾਸਪੋਰਟ ਸਾਈਜ਼ ਫੋਟੋਆਂ

ਅਪਲਾਈ ਕਰਨ ਦਾ ਤਰੀਕਾ(how to apply)

ਤੁਸੀਂ ਆਪਣੀ ਸੁਵਿਧਾ ਅਨੁਸਾਰ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ।

ਆਫਲਾਈਨ ਤਰੀਕਾ(offline)

  • ਆਪਣੇ ਜਿਲ੍ਹੇ ਦੇ ਸੇਵਾ ਕੇਂਦਰ ਜਾਂ ਜ਼ਿਲ ਭਲਾਈ ਅਫਸਰ ਦੇ ਦਫਤਰ ਜਾਓ
  • ਉੱਥੇ ਅੰਤਰਜਾਤੀ ਵਿਆਹ ਸਕੀਮ ਦਾ ਐਪਲੀਕੇਸ਼ਨ ਫਾਰਮ ਪ੍ਰਾਪਤ ਕਰੋ।
  • ਫਾਰਮ ਭਰ ਕੇ ਸਾਰੇ ਦੱਸਤਾਵੇਜ਼ ਦੀਆਂ ਕਾਪੀਆਂ ਨਾਲ ਨੱਥੀ ਕਰੋ
  • ਆਪਣੇ ਹਲਕੇ ਦੇ ਮੌਜੂਦਾ ਵਿਧਾਇਕ ਐਮਐਲਏ ਜਾਂ ਡਿਪਟੀ ਕਮਿਸ਼ਨਰ ਡੀਸੀ ਤੋਂ ਫਾਰਮ ਦੀ ਸਿਫਾਰਿਸ਼ ਕਰਵਾ ਕੇ ਦਫਤਰ ਵਿੱਚ ਜਮਾ ਕਰਵਾਓ

ਆਨਲਾਈਨ ਤਰੀਕਾ(online)

ਤੁਸੀਂ ਪੰਜਾਬ ਸਰਕਾਰ ਦੇ ਈ ਸੇਵਾ ਪੋਰਟਲ ਜਾਂ ਡਾਕਟਰ ਅੰਬੇਦਕਰ ਫਾਊਂਡੇਸ਼ਨ ਦੀ ਅਧਿਕਾਰਤ ਵੈਬਸਾਈਟ ਰਾਹੀਂ ਘਰ ਬੈਠੇ ਵੀ ਅਪਲਾਈ ਕਰ ਸਕਦੇ ਹੋ।

ਪੋਰਟਲ ਤੇ ਲੋੜੀ ਦੀ ਜਾਣਕਾਰੀ ਭਰ ਕੇ ਅਤੇ ਸਾਰੇ ਫਾਰਮਾਂ ਦੀ ਸਕੈਨ ਕਾਪੀ ਅਪਲੋਡ ਕਰਕੇ ਵੀ ਤੁਸੀਂ ਇਸ ਫਾਰਮ ਨੂੰ ਸਬਮਿਟ ਕਰ ਸਕਦੇ ਹੋ

ਨੋਟ

Punjab inter caste marriage scheme

ਸਰਕਾਰੀ ਸਕੀਮਾਂ ਦੇ ਨਿਯਮਾਂ ਵਿੱਚ ਸਮੇਂ-ਸਮੇਂ ਤੇ ਬਦਲਾਅ ਹੁੰਦੇ ਰਹਿੰਦੇ ਹਨ। ਇਸ ਲਈ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਨਜ਼ਦੀਕੀ ਸੇਵਕ ਕੇਂਦਰ ਜਾਂ ਜ਼ਿਲਾ ਭਲਾਈ ਦਫਤਰ ਤੋਂ ਮੌਜੂਦਾ ਜਾਣਕਾਰੀ ਜਰੂਰ ਪੁਖਤਾ ਕਰ ਲਓ

ਇਸ ਤਰ੍ਹਾਂ ਦੀ ਹੋਰ ਜਾਣਕਾਰੀ ਹੋਰ ਸਰਕਾਰੀ ਸਕੀਮਾਂ ਨੌਕਰੀਆਂ ਯੋਜਨਾਵਾਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਪੋਰਟਲ ਨਾਲ ਜੁੜੇ ਰਹੋ। ਧੰਨਵਾਦ

Leave a Comment

Your email address will not be published. Required fields are marked *

Scroll to Top