ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸੇਵਾ ਪੋਰਟਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਨਵੀਂ ਸਕੀਮ ਮੁੱਖ ਮੰਤਰੀ ਸਿਹਤ ਕਾਰਡ ਬਾਰੇ ਜਾਣਾਗੇ ਇਸ ਵਿੱਚ ਅਸੀਂ ਜਾਣਾਗੇ ਕਿ ਕਿਵੇਂ ਅਸੀਂ ਇਹ ਕਾਰਡ ਬਣਾ ਸਕਦੇ ਹਾਂ ਅਤੇ ਕਿਵੇਂ ਸਰਕਾਰ ਦੀ ਇਸ ਸਕੀਮ ਦਾ ਲਾਭ ਲੈ ਸਕਦੇ ਹਾਂ ਇਸ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਕਵਰ ਹੁੰਦੀਆਂ ਹਨ ਅਤੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਕਿਹੜੇ ਹਸਪਤਾਲ ਇਸ ਯੋਜਨਾ ਦੇ ਅਧੀਨ ਕਵਰ ਹੁੰਦੇ ਹਨ ਅਤੇ ਅਸੀਂ ਇਹ ਕਾਰਡ ਕਿਵੇਂ ਬਣਵਾ ਸਕਦੇ ਹਾਂ ਇਸ ਕਾਰਡ ਬਾਰੇ ਪੂਰੀ ਜਾਣਕਾਰੀ ਅਸੀਂ ਅੱਜ ਦੇ ਇਸ ਬਲਾਗ ਵਿੱਚ ਪ੍ਰਾਪਤ ਕਰਾਂਗੇ
ਕੀ ਹੈ ਪੂਰੀ ਯੋਜਨਾ?
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਾਂ ਮੁੱਖ ਮੰਤਰੀ ਸਿਹਤ ਕਾਰਡ ਇੱਕ ਅਜਿਹਾ ਕਾਰਡ ਹੈ ਜਿਸ ਕਾਰਡ ਰਾਹੀਂ ਪਰਿਵਾਰ ਦਾ ਕੋਈ ਵੀ ਮੈਂਬਰ 10 ਲੱਖ ਤੱਕ ਰੁਪਏ ਦਾ ਕੈਸ਼ ਲੈਸ ਇਲਾਜ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਜਾਂ ਸਰਕਾਰੀ ਹਸਪਤਾਲਾਂ ਵਿੱਚੋਂ ਕਰਵਾ ਸਕਦਾ ਹੈ। ਇਸ ਕਾਰਡ ਅਤੇ ਸਿਹਤ ਯੋਜਨਾ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਨੂੰ ਮਹਿੰਗੇ ਇਲਾਜਾ ਤੋਂ ਰਾਹਤ ਦੇਣਾ ਹੈ ਅਤੇ ਲੋਕਾਂ ਦੇ ਜਾਨੀ ਨੁਕਸਾਨ ਅਤੇ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਬਚਾਉਣਾ ਹੈ ਇਸ ਦਾ ਮਕਸਦ ਇਹ ਵੀ ਹੈ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ ਅਤੇ ਹਰ ਕਿਸੇ ਨੂੰ ਇਲਾਜ ਲਈ ਸਹੂਲਤ ਮਿਲੇ।
ਇਸ ਕਾਰਡ ਤੇ ਵੱਡੇ ਫਾਇਦੇ:
- 10 ਲੱਖ ਤੱਕ ਦਾ ਮੁਫਤ ਇਲਾਜ: ਇਸ ਕਾਰਡ ਨਾਲ ਹਰ ਯੋਗ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਅਤੇ ਕੈਸ਼ਲੈਸ ਇਲਾਜ ਮਿਲਦਾ ਹੈ।
- ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਹੂਲਤਾਂ: ਇਸ ਕਾਰਡ ਦੀ ਵਰਤੋਂ ਨਾਲ ਤੁਸੀਂ ਪੰਜਾਬ ਅਤੇ ਚੰਡੀਗੜ੍ਹ ਦੇ ਸੈਂਕੜਾ ਸਰਕਾਰੀ ਅਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਦੇ ਹੋ।
- ਪਹਿਲਾਂ ਤੋਂ ਲੱਗੀਆਂ ਬਿਮਾਰੀਆਂ ਸ਼ਾਮਿਲ: ਜੇਕਰ ਤੁਹਾਨੂੰ ਇਹ ਕਾਰਡ ਬਣਾਉਣ ਤੋਂ ਪਹਿਲਾਂ ਕੋਈ ਬਿਮਾਰੀ ਹੈ ਤਾਂ ਉਹ ਵੀ ਇਸ ਕਾਰਡ ਵਿੱਚ ਕਵਰ ਹੋਵੇ ਕਿ ਭਾਵ ਇਹ ਕਾਰਡ ਬਣਵਾ ਕੇ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹੋ ਭਾਵੇਂ ਹੋ ਕਿੰਨੀ ਵੀ ਪੁਰਾਣੀ ਹੋਵੇ।
- ਕੋਈ ਕਾਗਜੀ ਕਾਰਵਾਈ ਨਹੀਂ: ਹਸਪਤਾਲ ਵਿੱਚ ਦਾਖਲ ਹੋਣ ਸਮੇਂ ਤੁਹਾਨੂੰ ਸਿਰਫ ਆਪਣਾ ਕਾਰਡ ਦਿਖਾਉਣ ਦੀ ਜਰੂਰਤ ਹੈ ਕੋਈ ਵੀ ਪੈਸਾ ਜਾਂ ਕਾਗਜ਼ੀ ਕਾਰਵਾਈ ਕਰਨ ਦੀ ਜਰੂਰਤ ਨਹੀਂ।
ਕੌਣ ਕੌਣ ਬਣਵਾ ਸਕਦਾ ਹੈ ਇਹ ਕਾਰਡ?
- ਸਮਾਰਟ ਰਾਸ਼ਨ ਕਾਰਡ ਵਾਲੇ ਪਰਿਵਾਰ ਜਿੰਨਾ ਪਰਿਵਾਰਾਂ ਕੋਲ ਸਮਾਰਟ ਰਾਸ਼ਨ ਕਾਰਡ ਹੈ ਉਹ ਇਹ ਕਾਰਡ ਬਣਵਾ ਸਕਦੇ ਹਨ
- ਜਿੰਨਾ ਕਿਸਾਨਾਂ ਕੋਲ ਜੇ ਫਾਰਮ ਹੈ ਉਹ ਵੀ ਇਹ ਕਾਰਡ ਬਣਵਾ ਸਕਦੇ ਹਨ
- ਲਾਭਪਾਤਰੀ ਕਾਰਡ ਵਾਲੇ ਮਜ਼ਦੂਰ
- ਪੰਜਾਬ ਸਰਕਾਰ ਨਾਲ ਰਜਿਸਟਰਡ ਛੋਟੇ ਵਪਾਰੀ
- ਪੰਜਾਬ ਦਾ ਰਹਿਣ ਵਾਲਾ ਨਾਗਰਿਕ ਜਿਸ ਦਾ ਵੋਟ ਕਾਰਡ ਬਣਿਆ ਹੋਵੇ ਅਤੇ ਵੋਟਰ ਲਿਸਟ ਵਿੱਚ ਉਸਦਾ ਨਾਮ ਹੋਵੇ ਉਹ ਇਹ ਕਾਰਡ ਬਣਵਾਉਣ ਦੇ ਯੋਗ ਹੈ
ਕਿਵੇਂ ਬਣਵਾਇਆ ਜਾ ਸਕਦਾ ਹੈ ਇਹ ਕਾਰਡ (Mukh Mantri Sehat Card Punjab)
Mukh Mantri Sehat Card Punjab
- ਕੈਂਪ ਵਿੱਚ : ਪੰਜਾਬ ਭਰ ਵਿੱਚ ਹਰ ਪਿੰਡ ਅਤੇ ਸ਼ਹਿਰ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਹਨ ਜਿਨਾਂ ਵਿੱਚ ਇਹ ਕਾਰਡ ਬਣਾਏ ਜਾਂਦੇ ਹਨ ਤੁਸੀਂ ਉਹਨਾਂ ਕੈਂਪਾਂ ਵਿੱਚ ਜਾ ਕੇ ਇਹ ਕਾਰਡ ਮੁਫਤ ਵਿੱਚ ਬਣਵਾ ਸਕਦੇ ਹੋ।
- ਆਨਲਾਈਨ ਵੈੱਬਸਾਈਟ ਰਾਹੀਂ: ਤੁਸੀਂ ਘਰ ਬੈਠੇ ਵੀ ਸਰਕਾਰ ਦੀ ਵੈਬਸਾਈਟ sha.punjab.gov.in ਤੇ ਜਾ ਕੇ ਇਹ ਕਾਰਡ ਅਪਲਾਈ ਕਰ ਸਕਦੇ ਹੋ ਜਾਂ ਆਪਣੇ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ।
- ਤੁਸੀਂ ਪੰਜਾਬ ਸਰਕਾਰ ਦੀ ਮੋਬਾਇਲ ਐਪ State health agency Punjab ਨੂੰ ਡਾਊਨਲੋਡ ਕਰਕੇ ਵੀ ਉਸ ਵਿੱਚ ਕਾਰਡ ਅਪਲਾਈ ਕਰ ਸਕਦੇ ਹੋ
ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ?
Mukh Mantri Sehat Card Punjab
ਪੰਜਾਬ ਸਰਕਾਰ ਵੱਲੋਂ ਫਿਲਹਾਲ ਐਸੀ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਜਿਸ ਵਿੱਚ ਲਿਖਿਆ ਹੋਵੇ ਕਿ ਕਿਹੜੀਆਂ ਬਿਮਾਰੀਆਂ ਦਾ ਇਲਾਜ ਇਸ ਕਾਰਡ ਦੇਣਾ ਹੁੰਦਾ ਹੈ ਜਾਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਇਸ ਕਾਰਡ ਅਧੀਨ ਨਹੀਂ ਹੁੰਦਾ ਤਾਂ ਇਸ ਲਈ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ ਹਰ ਬਿਮਾਰੀ ਦਾ ਇਲਾਜ ਇਸ ਕਾਰਡ ਅਧੀਨ ਹੁੰਦਾ ਹੈ ਪਰ ਇਸ ਕਾਰਡ ਦੀ ਲਿਮਿਟ 10 ਲੱਖ ਪਰ ਸਾਲ ਦੀ ਹੀ ਹੁੰਦੀ ਹੈ
ਕਿਹੜੇ ਕਿਹੜੇ ਹਸਪਤਾਲ ਸ਼ਾਮਿਲ?
ਇਸ ਸਕੀਮ ਅਧੀਨ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਸੈਂਕੜਾਂ ਪ੍ਰਾਈਵੇਟ ਵੱਡੇ ਹਸਪਤਾਲ ਸਕੀਮ ਦੇ ਅਧੀਨ ਆਉਂਦੇ ਹਨ ਜਿਨਾਂ ਦੀ ਲਿਸਟ ਬਹੁਤ ਲੰਬੀ ਹੈ ਇਸ ਲਈ ਹਸਪਤਾਲਾਂ ਦੀ ਲਿਸਟ ਲਈ ਅਸੀਂ ਇੱਕ ਅਲੱਗ ਤੋਂ ਬਲੋਗ ਬਣਾਇਆ ਹੈ ਜਿਸ ਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਿਸ ਵਿੱਚ ਹਰ ਜ਼ਿਲ੍ਹੇ ਨਾਲ ਸੰਬੰਧਿਤ ਹਸਪਤਾਲਾਂ ਦੇ ਨਾਮ ਅਤੇ ਉਨਾਂ ਦਾ ਐਡਰੈਸ ਦਿੱਤਾ ਗਿਆ ਹੈ ਹਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਵੱਡੇ ਹਸਪਤਾਲ ਇਸ ਸਕੀਮ ਅਧੀਨ ਕਵਰ ਕੀਤੇ ਗਏ ਹਨ।
ਇਸ ਜਾਣਕਾਰੀ ਨੂੰ ਪੜ੍ਹਨ ਲਈ ਤੁਹਾਡਾ ਸ਼ੁਕਰੀਆ ਅੱਗੇ ਤੋਂ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਅਤੇ ਹੋਰ ਸਕੀਮਾਂ ਦੀ ਜਾਣਕਾਰੀ ਲਈ ਸਾਡੀ ਵੈੱਬਸਾਈਟ ਨਾਲ ਜੁੜੇ ਰਹੋ ਪੰਜਾਬ ਦੀ ਹਰ ਸਕੀਮ ਸੁਵਿਧਾ ਕੇਂਦਰਾਂ ਦੀਆਂ ਸੇਵਾਵਾਂ ਬਾਰੇ ਪੁਖਤਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ।
- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)

- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:

- ਸਾਲ 2026-27 ਲਈ ਇਨਕਮ ਟੈਕਸ ਰਿਟਰਨ (ITR) ਕਿਵੇਂ ਭਰੀਏ? ਜਾਣੋ ਪੂਰਾ ਤਰੀਕਾ, ਫਾਇਦੇ ਅਤੇ ਆਖਰੀ ਤਾਰੀਕਾਂ

- PM ਸੂਰਿਆ ਘਰ ਯੋਜਨਾ (PM Surya Ghar Yojana): ਸੋਲਰ ਲਗਵਾਉਣ ਲਈ ਮਿਲਣਗੇ 78000 ਰੁਪੈ,ਸੋਲਰ ਪੈਨਲ ਲਗਵਾਉਣ ਲਈ ਆਨਲਾਈਨ ਅਪਲਾਈ ਕਿਵੇਂ ਕਰੀਏ? (ਪੂਰੀ ਜਾਣਕਾਰੀ)




