Punjab Govt Jobs: PSSSB Clerk Recruitment 2026 ਦਾ ਪੋਰਟਲ ਮੁੜ ਖੁੱਲ੍ਹਿਆ, ਇੱਥੇ ਕਰੋ Apply Online!

PSSSB Clerk Recruitment 2026 Reopened Apply Online - Punjab Sewa Portal

ਸਤਿ ਸ੍ਰੀ ਅਕਾਲ ਦੋਸਤੋ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ ਤਾਂ ਇਹ ਅਪਡੇਟ ਤੁਹਾਡੇ ਲਈ ਹੈ। ਪੰਜਾਬ ਸਰਕਾਰ ਵੱਲੋਂ ਕਲਰਕ ਦੀਆਂ 531 ਪੋਸਟਾਂ ਤੇ ਦੁਬਾਰਾ ਅਰਜ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ (PSSSB) ਵੱਲੋਂ ਗਰੁੱਪ-ਸੀ (Group-C) ਅਧੀਨ ਕਲਰਕ (Clerk) ਦੀਆਂ ਅਸਾਮੀਆਂ ਲਈ ਕੱਢੀ ਗਈ ਭਰਤੀ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਇਹ ਇਸ਼ਤਿਹਾਰ ਨੰਬਰ 02 ਆਫ 2026 ਦੀਆਂ ਪੋਸਟਾਂ ਹਨ। ਜਿਹੜੇ ਉਮੀਦਵਾਰ ਪਹਿਲਾਂ Registration ਕਰਨ ਤੋਂ ਰਹਿ ਗਏ ਸਨ, ਉਹਨਾਂ ਲਈ ਇਹ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ। ਆਓ, ਇਸ PSSSB Clerk Recruitment 2026 ਬਾਰੇ Eligibility, Selection Process, ਅਤੇ Apply Online ਕਰਨ ਦੀਆਂ ਨਵੀਆਂ ਤਰੀਕਾਂ ਬਾਰੇ ਵਿਸਥਾਰ ਨਾਲ ਜਾਣੀਏ।

ਨਵੀਆਂ ਜਰੂਰੀ ਤਰੀਕਾਂ:

  • ਇਸ਼ਤਿਹਾਰ ਨੰਬਰ (Advt. No.): 02 ਆਫ 2026।
  • ਅਸਾਮੀ ਦਾ ਨਾਮ: ਕਲਰਕ (ਗਰੁੱਪ-ਸੀ)।
  • ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ (Re-open Start Date): 25 ਅਗਸਤ 2026।
  • ਫਾਰਮ ਭਰਨ ਦੀ ਆਖਰੀ ਮਿਤੀ (Last Date): 7 ਸਤੰਬਰ 2026।

ਕੌਣ ਕੌਣ ਕਰ ਸਕਦਾ ਹੈ ਅਪਲਾਈ?/ਯੋਗਤਾ

  • * ਵਿੱਦਿਅਕ ਯੋਗਤਾ (Degree): ਬਿਨੈਕਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ (Bachelor’s degree) ਦੀ ਡਿਗਰੀ ਹੋਣੀ ਚਾਹੀਦੀ ਹੈ। *
  • * ਕੰਪਿਊਟਰ ਕੋਰਸ (Computer Course): ਉਮੀਦਵਾਰ ਕੋਲ ISO 9001 ਸਰਟੀਫਾਈਡ ਸੰਸਥਾ ਤੋਂ ਘੱਟੋ-ਘੱਟ 120 ਘੰਟਿਆਂ ਦਾ ਕੰਪਿਊਟਰ ਕੋਰਸ ਹੋਣਾ ਲਾਜ਼ਮੀ ਹੈ, ਜਾਂ ਭਾਰਤ ਸਰਕਾਰ ਦਾ ‘O’ level DOEACC ਸਰਟੀਫਿਕੇਟ ਹੋਣਾ ਚਾਹੀਦਾ ਹੈ।
  • * ਪੰਜਾਬੀ ਭਾਸ਼ਾ: ਦਸਵੀਂ (Matriculation) ਜਮਾਤ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਬਹੁਤ ਜ਼ਰੂਰੀ ਹੈ।
  • * ਉਮਰ ਸੀਮਾ (Age Limit as on 01.01.2026)
  • * ਆਮ ਵਰਗ (General) ਲਈ ਉਮਰ 18 ਤੋਂ 37 ਸਾਲ ਰੱਖੀ ਗਈ ਹੈ। *
  • * ਅਨੁਸੂਚਿਤ ਜਾਤੀ (SC) ਅਤੇ ਪੱਛੜੀ ਸ਼੍ਰੇਣੀ (BC) ਲਈ ਵੱਧ ਤੋਂ ਵੱਧ ਉਮਰ 42 ਸਾਲ ਹੈ। *
  • * ਦਿਵਿਆਂਗ (Handicapped) ਉਮੀਦਵਾਰਾਂ ਲਈ ਉਮਰ ਹੱਦ 47 ਸਾਲ ਰੱਖੀ ਗਈ ਹੈ। *
  • * ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਲਈ ਉਮਰ ਵਿੱਚ 40 ਸਾਲ ਤੱਕ ਦੀ ਛੋਟ ਦਿੱਤੀ ਗਈ ਹੈ। *

ਫੀਸ ਅਤੇ ਤਨਖਾਹ ਦਾ ਵੇਰਵਾ (Application Fees & Salary):

* ਫੀਸ: ਜਨਰਲ/ਖਿਡਾਰੀ/ਸੁਤੰਤਰਤਾ ਸੰਗਰਾਮੀ ਵਰਗ ਲਈ ਫੀਸ 1000/- ਰੁਪਏ ਹੈ।

SC/BC/EWS ਵਰਗ ਲਈ 250/- ਰੁਪਏ,

ਦਿਵਿਆਂਗ (PH) ਲਈ 500/- ਰੁਪਏ

ਸਾਬਕਾ ਫੌਜੀਆਂ (ESM) ਲਈ ਫੀਸ 200/- ਰੁਪਏ ਹੈ। *

* ਤਨਖਾਹ (Pay Scale): ਚੁਣੇ ਗਏ ਉਮੀਦਵਾਰਾਂ ਨੂੰ Level-2 ਦੇ ਹਿਸਾਬ ਨਾਲ 19,900/- ਰੁਪਏ ਮੁੱਢਲੀ ਤਨਖਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ(selection)

  • ਇਸ ਭਰਤੀ ਦੀ ਚੋਣ ਪ੍ਰਕਿਰਿਆ ਦੋ ਪੜਾਵਾਂ ਵਿੱਚ ਪੂਰੀ ਹੋਵੇਗੀ:
  • * ਲਿਖਤੀ ਪ੍ਰੀਖਿਆ (Written Exam): ਪੇਪਰ ਆਬਜੈਕਟਿਵ ਟਾਈਪ ਹੋਵੇਗਾ ਜੋ ਦੋ ਭਾਗਾਂ (Part A ਅਤੇ B) ਵਿੱਚ ਲਿਆ ਜਾਵੇਗਾ।
  • * Part A: ਇਹ 10ਵੀਂ ਪੱਧਰ ਦੀ ਪੰਜਾਬੀ ਦਾ ਕੁਆਲੀਫਾਇੰਗ ਪੇਪਰ ਹੋਵੇਗਾ ਜਿਸ ਵਿੱਚੋਂ 50% ਨੰਬਰ ਲੈਣੇ ਲਾਜ਼ਮੀ ਹਨ।
  • * Part B: ਅਸਲ ਮੈਰਿਟ (Merit List) ਇਸੇ ਭਾਗ ਵਿੱਚੋਂ ਬਣੇਗੀ। ਧਿਆਨ ਰਹੇ ਕਿ ਇਸ ਵਿੱਚ ਹਰ ਗਲਤ ਜਵਾਬ ਲਈ 1/4 ਨੈਗੇਟਿਵ ਮਾਰਕਿੰਗ (Negative Marking) ਵੀ ਹੋਵੇਗੀ।
  • * ਟਾਈਪਿੰਗ ਟੈਸਟ (Typing Test): ਲਿਖਤੀ ਪੇਪਰ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਕੰਪਿਊਟਰ ‘ਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਟਾਈਪ ਟੈਸਟ ਲਿਆ ਜਾਵੇਗਾ।
  • * ਟਾਈਪਿੰਗ ਦੀ ਸਪੀਡ 30 ਸ਼ਬਦ ਪ੍ਰਤੀ ਮਿੰਟ (30 WPM) ਹੋਣੀ ਚਾਹੀਦੀ ਹੈ।
  • * ਪੰਜਾਬੀ ਦਾ ਟੈਸਟ ਰਾਵੀ ਫੌਂਟ (Unicode Compliant Font Raavi) ਵਿੱਚ ਲਿਆ ਜਾਵੇਗਾ।
  • * ਇਹ ਟੈਸਟ ਸਿਰਫ਼ ਕੁਆਲੀਫਾਈ (Qualifying Nature) ਕਰਨਾ ਲਾਜ਼ਮੀ ਹੈ।
  • * ਮੈਰਿਟ ਲਿਸਟ: ਟਾਈਪ ਟੈਸਟ ਪਾਸ ਕਰਨ ਵਾਲਿਆਂ ਦੀ Common Merit List, ਪ੍ਰੀਖਿਆ ਦੇ Part-B ਵਿੱਚ ਆਏ ਨੰਬਰਾਂ ਦੇ ਆਧਾਰ ‘ਤੇ ਹੀ ਤਿਆਰ ਕੀਤੀ ਜਾਵੇਗੀ।

ਅਪਲਾਈ ਕਰਨ ਦਾ ਤਰੀਕਾ(step by step process for apply)

  • ਸਭ ਤੋਂ ਪਹਿਲਾਂ PSSSB ਦੀ ਅਧਿਕਾਰਤ ਵੈੱਬਸਾਈਟ https://sssb.punjab.gov.in ‘ਤੇ ਜਾਓ।
  • ਉੱਥੇ “Apply Online” ਲਿੰਕ ‘ਤੇ ਕਲਿੱਕ ਕਰਕੇ ਨਵੀਂ ਰਜਿਸਟ੍ਰੇਸ਼ਨ (Registration) ਕਰੋ।
  • ਆਪਣੀ ਪਾਸਪੋਰਟ ਸਾਈਜ਼ ਫੋਟੋ, ਦਸਤਖ਼ਤ, ਗ੍ਰੈਜੂਏਸ਼ਨ ਅਤੇ ਕੰਪਿਊਟਰ ਕੋਰਸ ਦੇ ਸਰਟੀਫਿਕੇਟ ਅਪਲੋਡ ਕਰੋ।
  • ਆਨਲਾਈਨ ਫੀਸ ਦਾ ਭੁਗਤਾਨ (Make Payment) ਕਰੋ ਅਤੇ ਐਪਲੀਕੇਸ਼ਨ ਫਾਰਮ ਨੂੰ Submit ਕਰਕੇ ਪ੍ਰਿੰਟ ਕੱਢ ਲਵੋ।

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)

  • ਪ੍ਰਸ਼ਨ 1: ਕੀ Clerk ਦੀ ਪੋਸਟ ਲਈ ਟਾਈਪਿੰਗ ਟੈਸਟ ਜ਼ਰੂਰੀ ਹੈ?
  • ਉੱਤਰ: ਹਾਂ ਜੀ, ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਵਿੱਚ 30 ਸ਼ਬਦ ਪ੍ਰਤੀ ਮਿੰਟ (30 WPM) ਦੀ ਸਪੀਡ ਨਾਲ ਟੈਸਟ ਪਾਸ ਕਰਨਾ ਬਿਲਕੁਲ ਲਾਜ਼ਮੀ ਹੈ।
  • * ਪ੍ਰਸ਼ਨ 2: ਪੰਜਾਬੀ ਦਾ ਟੈਸਟ ਕਿਹੜੇ ਫੌਂਟ ਵਿੱਚ ਹੋਵੇਗਾ?
  • ਉੱਤਰ: ਪੰਜਾਬੀ ਟਾਈਪਿੰਗ ਟੈਸਟ ਸਿਰਫ਼ ਰਾਵੀ ਫੌਂਟ (Raavi Font) ਵਿੱਚ ਲਿਆ ਜਾਵੇਗਾ।
  • * ਪ੍ਰਸ਼ਨ 3: ਅਪਲਾਈ ਕਰਨ ਦੀ ਆਖਰੀ ਮਿਤੀ (Last Date) ਕੀ ਹੈ?
  • ਉੱਤਰ: ਪੋਰਟਲ ਮੁੜ ਖੁੱਲ੍ਹਣ ਤੋਂ ਬਾਅਦ ਹੁਣ ਫਾਰਮ ਭਰਨ ਦੀ ਆਖਰੀ ਮਿਤੀ 7 ਸਤੰਬਰ 2026 ਹੈ।

ਪੰਜਾਬ ਦੀਆਂ ਸਰਕਾਰੀ ਨੌਕਰੀਆਂ ਸਰਕਾਰੀ ਸਕੀਮਾਂ ਅਤੇ ਸਾਰੀਆਂ ਯੋਜਨਾਵਾਂ ਦੀ ਸਹੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਸਾਡੇਵਟਸਪ ਗਰੁੱਪ ਨਾਲ ਜੁੜਨ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ ਧੰਨਵਾਦ।

whatsaap ਗਰੁੱਪ ਲਿੰਕ

https://chat.whatsapp.com/KkxaLBLRb9o8G7B3aJZIwT?s=cl&p=a&mlu=4

Leave a Comment

Your email address will not be published. Required fields are marked *

Scroll to Top