ਜੇਕਰ ਤੁਸੀਂ ਪੰਜਾਬ ਦੇ ਪੱਕੇ ਵਸਨੀਕ ਹੋ ਤਾਂ ਤੁਹਾਡੇ ਲਈ ਰਿਹਾਇਸ਼ੀ ਸਰਟੀਫਿਕੇਟ ਜਾਂ ਡੋਮੀਸਾਈਲ ਸਰਟੀਫਿਕੇਟ (RESIDENCE CERTIFICATE) ਬਹੁਤ ਹੀ ਮਹੱਤਵਪੂਰਨ ਸਰਕਾਰੀ ਦਸਤਾਵੇਜ਼ ਹੈ ਇਹ ਦਸਤਾਵੇਜ ਇਸ ਗੱਲ ਦਾ ਕਾਨੂੰਨੀ ਸਬੂਤ ਹੁੰਦਾ ਹੈ ਕਿ ਤੁਸੀਂ ਪੰਜਾਬ ਦੇ ਪੱਕੇ ਵਸਨੀਕ ਹੋ ਅਤੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਹੋ
ਤੁਸੀਂ ਪੰਜਾਬ ਵਿੱਚ ਕਿਸੇ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਹੋਵੇ ਜਾਂ ਕਿਸੇ ਸਕੂਲ ਕਾਲਜ ਵਿੱਚ ਦਾਖਲਾ ਲੈਣਾ ਹੋਵੇ ਤਾਂ ਇਹ ਸਰਟੀਫਿਕੇਟ ਸਭ ਤੋਂ ਪਹਿਲਾਂ ਮੰਗਿਆ ਜਾਂਦਾ ਹੈ। ਅਤੇ ਇਸ ਦੇ ਆਧਾਰ ਤੇ ਤੁਹਾਨੂੰ ਰਾਖਵਾਂ ਕਰਨ ਵੀ ਮਿਲਦਾ ਹੈ। ਜੇਕਰ ਤੁਹਾਡੇ ਕੋਲ ਪੰਜਾਬ ਦਾ ਰਿਹਾਇਸ਼ੀ ਸਰਟੀਫਿਕੇਟ ਨਹੀਂ ਹੋਵੇਗਾ ਤਾਂ ਤੁਹਾਨੂੰ ਰਿਜਰਵੇਸ਼ਨ ਦਾ ਵੀ ਲਾਭ ਨਹੀਂ ਮਿਲੇਗਾ।
ਅੱਜ ਦੀ ਇਸ ਪੋਸਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਵਿੱਚ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਕਿਹੜੇ ਕਿਹੜੇ ਕਾਗਜ਼ਾਂ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਆਨਲਾਈਨ ਜਾਂ ਸੇਵਾ ਕੇਂਦਰ ਰਾਹੀਂ ਕਿਵੇਂ ਬਣਵਾ ਸਕਦੇ ਹਾਂ ਇਹ ਫਾਰਮ ਕਿੰਨੇ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ।
ਡੋਮੀਸਾਈਲ/ਰਿਹਾਇਸ਼ੀ ਸਰਟੀਫਿਕੇਟ ਦੇ ਮੁੱਖ ਫਾਇਦੇਸਰਕਾਰੀ ਨੌਕਰੀਆਂ:
- ਪੰਜਾਬ ਸਰਕਾਰ ਦੀਆਂ ਨੌਕਰੀਆਂ ਵਿੱਚ ਪੰਜਾਬ ਦੇ ਵਸਨੀਕਾਂ ਲਈ ਰਾਖਵਾਂ ਕਰਨ ਦਾ ਲਾਭ ਲੈਣ ਲਈ।
- ਵਿਦਿਅਕ ਅਦਾਰਿਆਂ ਵਿੱਚ ਦਾਖਲਾ ਲੈਣ ਲਈ।
- ਸਕਾਲਰਸ਼ਿਪ ਅਤੇ ਭਲਾਈ ਸਕੀਮਾਂ: ਪੰਜਾਬ ਸਰਕਾਰ ਦੁਆਰਾ ਦਿੱਤੇ ਜਾਂਦੇ ਵਜ਼ੀਫਿਆਂ ਅਤੇ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈਣ ਲਈ।
ਰਿਹਾਇਸ਼ੀ ਸਰਟੀਫਿਕੇਟ ਬਣਵਾਉਣ ਲਈ ਜ਼ਰੂਰੀ ਦਸਤਾਵੇਜ਼ (Required Documents)
ਇਹ ਸਰਟੀਫਿਕੇਟ ਬਣਵਾਉਣ ਲਈ ਬਿਨੈਕਾਰ ਦਾ ਪਿਛਲੇ 5 ਸਾਲਾਂ ਤੋਂ ਪੰਜਾਬ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ (ਜਾਂ ਉਸਦਾ ਜਨਮ ਪੰਜਾਬ ਦਾ ਹੋਵੇ)।
ਤੁਹਾਨੂੰ ਹੇਠ ਲਿਖੇ ਦਸਤਾਵੇਜ਼ਾਂ ਦੀ ਲੋੜ ਪਵੇਗੀ:
- ਆਧਾਰ ਕਾਰਡ (Aadhar Card) –
- ਬਿਨੈਕਾਰ ਦਾ।ਰਿਹਾਇਸ਼ ਦਾ ਪੱਕਾ ਸਬੂਤ (Residence Proof) – ਵੋਟਰ ਆਈ.ਡੀ ਕਾਰਡ, ਰਾਸ਼ਨ ਕਾਰਡ, ਪਾਸਪੋਰਟ, ਜਾਂ ਪਿਛਲੇ ਕੁਝ ਸਾਲਾਂ ਦੇ ਬਿਜਲੀ/ਪਾਣੀ ਦੇ ਬਿੱਲ।
- ਜਨਮ ਦਾ ਸਬੂਤ – 10ਵੀਂ ਕਲਾਸ ਦਾ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ।
- ਸਵੈ-ਘੋਸ਼ਣਾ ਪੱਤਰ (Self Declaration Form) – ਇਹ ਫਾਰਮ ਸੇਵਾ ਕੇਂਦਰ ਤੋਂ ਮਿਲਦਾ ਹੈ।ਤਸਦੀਕ (Verification) – ਪਿੰਡ ਦੇ ਸਰਪੰਚ/ਨੰਬਰਦਾਰ ਜਾਂ ਸ਼ਹਿਰ ਦੇ MC (ਮਿਊਂਸੀਪਲ ਕੌਂਸਲਰ) ਵੱਲੋਂ ਫਾਰਮ ‘ਤੇ ਮੋਹਰ ਅਤੇ ਦਸਤਖਤ।
- ਪਾਸਪੋਰਟ ਸਾਈਜ਼ ਫੋਟੋਆਂ – ਬਿਨੈਕਾਰ ਦੀਆਂ ਤਾਜ਼ਾ ਫੋਟੋਆਂ।
- (ਜੇਕਰ ਬੱਚਾ ਨਾਬਾਲਗ ਹੈ ਤਾਂ ਮਾਤਾ-ਪਿਤਾ ਦੇ ਆਧਾਰ ਕਾਰਡ ਵੀ ਲੱਗਣਗੇ)।
ਸੇਵਾ ਕੇਂਦਰ ਰਾਹੀਂ ਡੋਮੀਸਾਈਲ ਸਰਟੀਫਿਕੇਟ ਕਿਵੇਂ ਅਪਲਾਈ ਕਰੀਏ? (Offline Method)
ਇਹ ਸਭ ਤੋਂ ਆਮ ਅਤੇ ਸੌਖਾ ਤਰੀਕਾ ਹੈ, ਜਿਸਦੀ ਵਰਤੋਂ ਜ਼ਿਆਦਾਤਰ ਲੋਕ ਕਰਦੇ ਹਨ:
- ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਨੇੜਲੇ ਸੇਵਾ ਕੇਂਦਰ (Sewa Kendra) ਵਿੱਚ ਜਾਓ।
- ਉੱਥੋਂ ਰਿਹਾਇਸ਼ੀ ਸਰਟੀਫਿਕੇਟ (Residence Certificate) ਦਾ ਫਾਰਮ ਲਵੋ।
- ਫਾਰਮ ਨੂੰ ਸਾਫ਼ ਅੱਖਰਾਂ ਵਿੱਚ ਭਰੋ ਅਤੇ ਇਸ ਉੱਤੇ ਆਪਣੇ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ MC ਦੀ ਮੋਹਰ ਲਗਵਾ ਕੇ ਤਸਦੀਕ ਕਰਵਾਓ।
- ਸਾਰੇ ਜਰੂਰੀ ਫਾਰਮ ਕੇਂਦਰ ਦੇ ਕਾਊਂਟਰ ‘ਤੇ ਜਮ੍ਹਾਂ ਕਰਵਾਓ ਅਤੇ ਸਰਕਾਰੀ ਫੀਸ ਅਦਾ ਕਰੋ।
- ਤੁਹਾਨੂੰ ਇੱਕ ਕੰਪਿਊਟਰਾਈਜ਼ਡ ਰਸੀਦ ਮਿਲੇਗੀ, ਜਿਸ ‘ਤੇ ਤੁਹਾਡਾ ‘Application Number’ ਹੋਵੇਗਾ। ਇਸਨੂੰ ਸੰਭਾਲ ਕੇ ਰੱਖੋ।
ਡੋਮੀਸਾਈਲ ਸਰਟੀਫਿਕੇਟ ਆਨਲਾਈਨ ਅਪਲਾਈ ਕਿਵੇਂ ਕਰੀਏ? (Online Process)
ਜੇਕਰ ਤੁਸੀਂ ਥੋੜ੍ਹੀ ਬਹੁਤ ਕੰਪਿਊਟਰ ਦੀ ਜਾਣਕਾਰੀ ਰੱਖਦੇ ਹੋ, ਤਾਂ ਤੁਸੀਂ ਘਰ ਬੈਠੇ ਵੀ ਅਪਲਾਈ ਕਰ ਸਕਦੇ ਹੋ:
- ਪੰਜਾਬ ਸਰਕਾਰ ਦੇ ਅਧਿਕਾਰਤ ਪੋਰਟਲ E-Sewa Punjab / Connect Punjab (eservices.punjab.gov.in) ‘ਤੇ ਜਾਓ।
- ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਭਰ ਕੇ ‘Citizen Login’ ਬਣਾਓ।
- ਲੌਗਇਨ ਕਰਨ ਤੋਂ ਬਾਅਦ, ਸੇਵਾਵਾਂ ਦੇ ਮੇਨੂ ਵਿੱਚੋਂ “Issuance of Residence Certificate” ਚੁਣੋ।
- ਪੁੱਛੀ ਗਈ ਸਾਰੀ ਨਿੱਜੀ ਜਾਣਕਾਰੀ (ਨਾਮ, ਪਤਾ, ਜਨਮ ਮਿਤੀ ਆਦਿ) ਆਨਲਾਈਨ ਫਾਰਮ ਵਿੱਚ ਭਰੋ।
- MC ਜਾਂ ਸਰਪੰਚ ਤੋਂ ਤਸਦੀਕ ਕਰਵਾਇਆ ਹੋਇਆ ਫਾਰਮ ਅਤੇ ਹੋਰ ਦਸਤਾਵੇਜ਼ (PDF ਫਾਰਮੈਟ ਵਿੱਚ) ਅਪਲੋਡ ਕਰੋ।
- ਆਨਲਾਈਨ ਫੀਸ ਦਾ ਭੁਗਤਾਨ ਕਰੋ ਅਤੇ ਆਪਣੀ ਰਸੀਦ ਪ੍ਰਿੰਟ ਕਰ ਲਵੋ।
ਫੀਸ ਅਤੇ ਬਣਨ ਦਾ ਸਮਾਂ (Fees and Processing Time)
ਸਰਕਾਰੀ ਫੀਸ: ਸੇਵਾ ਕੇਂਦਰ ਦੀ ਫੀਸ ਆਮ ਤੌਰ ‘ਤੇ 60 ਤੋਂ 100 ਰੁਪਏ ਦੇ ਆਸਪਾਸ ਹੁੰਦੀ ਹੈ।
ਇਹ ਸਰਟੀਫੀਕੇਟ ਆਮ ਤੌਰ ਤੇ 15 ਤੋ 20 ਦਿਨਾਂ ਦੇ ਵਿਚਕਾਰ ਤਿਆਰ ਹੋ ਜਾਂਦਾ ਹੈ।
ਬੇਸ਼ੱਕ ਘਰ ਬੈਠ ਕੇ ਆਨਲਾਈਨ ਅਪਲਾਈ ਕਰਨਾ ਆਸਾਨ ਹੈ। ਪਰ ਅਸੀਂ ਤੁਹਾਨੂੰ ਆਫਲਾਈਨ ਸੁਵਿਧਾ ਕੇਂਦਰ ਦੇ ਰਾਹੀਂ ਹੀ ਇਹ ਫਾਰਮਾ ਅਪਲਾਈ ਕਰਨ ਦੀ ਸਲਾਹ ਦੇਵਾਂਗੇ ਕਿਉਂਕਿ ਬੇਸ਼ੱਕ ਇਸ ਵਿੱਚ ਕਾਗਜ਼ੀ ਕਾਰਵਾਈ ਜਿਆਦਾ ਹੈ ਪਰ ਇਹ ਬਣਨ ਦਾ ਤਰੀਕਾ ਸੌਖਾ ਹੈ ਇਸ ਨਾਲ ਤੁਸੀਂ ਫਾਰਮ ਜਲਦੀ ਬਣਵਾ ਸਕਦੇ ਹੋ ਪਰ ਆਨਲਾਈਨ ਬਣਵਾਣ ਦਾ ਤਰੀਕਾ ਇੱਕ ਸਿਸਟਮ ਦੇ ਰਹੀ ਹੁੰਦਾ ਹੈ ਅਤੇ ਇਸ ਤੇ ਨਿਸ਼ਚਿਤ ਸਮਾਂ ਲੱਗਦਾ ਹੈ।
- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)

- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:

- ਸਾਲ 2026-27 ਲਈ ਇਨਕਮ ਟੈਕਸ ਰਿਟਰਨ (ITR) ਕਿਵੇਂ ਭਰੀਏ? ਜਾਣੋ ਪੂਰਾ ਤਰੀਕਾ, ਫਾਇਦੇ ਅਤੇ ਆਖਰੀ ਤਾਰੀਕਾਂ

- PM ਸੂਰਿਆ ਘਰ ਯੋਜਨਾ (PM Surya Ghar Yojana): ਸੋਲਰ ਲਗਵਾਉਣ ਲਈ ਮਿਲਣਗੇ 78000 ਰੁਪੈ,ਸੋਲਰ ਪੈਨਲ ਲਗਵਾਉਣ ਲਈ ਆਨਲਾਈਨ ਅਪਲਾਈ ਕਿਵੇਂ ਕਰੀਏ? (ਪੂਰੀ ਜਾਣਕਾਰੀ)

- 1000, 1500 ਰੁਪੈ ਸਕੀਮ ਦੀ ਦੂਜੀ ਲਿਸਟ ਜਾਰੀ ,ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਭਰੇ ਜਾਣਗੇ ਫਾਰਮ? ਪੰਜਾਬ ਸਰਕਾਰ ਦਾ ਵੱਡਾ ਐਲਾਨ: ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਦੂਜੇ ਪੜਾਅ ਦੀ ਲਿਸਟ ਜਾਰੀ(MMMDSY Phase 2 List 2026)

- ਪੰਜਾਬ ਵਿੱਚ ਕਿਸਾਨ ਆਈ ਕਾਰਡ (Farmer ID) ਕਿਵੇਂ ਬਣਵਾਈਏ? ਜਾਣੋ ਇਸਦੇ ਫਾਇਦੇ ਅਤੇ ਪੂਰੀ ਜਾਣਕਾਰੀ!

- 🚨 Census 2027 Online Shuru: ਕਰਮਚਾਰੀ ਦੇ ਆਉਣ ਤੋਂ ਪਹਿਲਾਂ ਆਪਣੇ ਮੋਬਾਈਲ ਤੋਂ ਕਰੋ Self Enumeration! (Full Process)

- Punjab SIR 2026: ਆਪਣੀ ਵੋਟ ਕਿਵੇਂ ਬਚਾਈਏ? Online Check ਕਰੋ,SIR ਕੀ ਹੈ? ਜਾਣੋ ਵਿਸਤਾਰ ਵਿੱਚ…

- Punjab J-Form Online Download: ਆਪਣੀ ਫਸਲ ਦਾ ਜੇ-ਫਾਰਮ ਮੋਬਾਈਲ ‘ਤੇ ਕਿਵੇਂ ਕੱਢੀਏ? (Step-by-Step Guide)

- Punjab Govt Free Coaching Scheme: ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਮੁਫ਼ਤ ਤਿਆਰੀ ਕਿਵੇਂ ਕਰੀਏ? (IAS, PCS, Bank, Police)

- 15 ਅਪ੍ਰੈਲ ਤੋਂ 7 ਜਿਲ੍ਹਿਆਂ ‘ਚ ਰਜਿਸਟ੍ਰੇਸ਼ਨ ਸ਼ੁਰੂ, ਔਰਤਾਂ ਨੂੰ ਮਿਲਣਗੇ ₹1000/1500 ਰੁਪੈ, Mukh Mantri Mavan Dhiyan Satkar Yojana Punjab:

- Punjab Govt Doorstep Service (1076 Helpline): ਘਰ ਬੈਠੇ 43 Government Services ਦਾ ਲਾਭ ਕਿਵੇਂ ਲਈਏ?

- Punjab Dependent Children Pension Scheme: ਆਸ਼ਰਿਤ (ਬੇਸਹਾਰਾ)ਬੱਚਿਆਂ ਲਈ 1500 ਰੁਪਏ Financial Assistance – ਜਾਣੋ Eligibility ਅਤੇ ਕਿਵੇਂ ਕਰੀਏ Apply online

- Punjab Right to Service (RTS) Act: ਜਾਣੋ ਆਪਣੇ Rights ਅਤੇ Government Services ਬਾਰੇ ਪੂਰੀ ਜਾਣਕਾਰੀ:

- ਘਰ ਬੈਠੇ ਆਨਲਾਈਨ ਆਸਾਨੀ ਨਾਲ ਜਮਾਂਬੰਦੀ ਅਤੇ ਫਰਦ ਕਿਵੇਂ ਕੱਢੀਏ?(JAMABANDI AND FARD) ਪੂਰਾ ਤਰੀਕਾ: 2026

- ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

- ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)

- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ: ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ (2026)

- ਪੰਜਾਬ ਵਿੱਚ ਲਰਨਿੰਗ ਲਾਈਸੈਂਸ (learning licence) ਘਰ ਬੈਠੇ ਕਿਵੇਂ ਬਣਾਈਏ? ਜਾਣੋ ਆਨਲਾਈਨ ਸਾਰਥੀ ਪੋਰਟਲ ਰਾਹੀਂ ਅਪਲਾਈ ਕਰਨ ਦਾ ਪੂਰਾ ਤਰੀਕਾ (2026)

- ਪੰਜਾਬ ਰਿਹਾਇਸ਼ੀ /ਡੋਮੀਸਾਈਲ ਸਰਟੀਫਿਕੇਟ (RESIDENCE CERTIFICATE) ਕਿਵੇਂ ਬਣਵਾਈਏ? ਜਰੂਰੀ ਦਸਤਾਵੇਜ਼ ਅਤੇ ਪੂਰਾ ਤਰੀਕਾ 2026

- ਪੰਜਾਬ ਵਿੱਚ ਆਮਦਨ ਸਰਟੀਫਿਕੇਟ (Income Certificate) ਕਿਵੇਂ ਬਣਵਾਈਏ? ਸਰਟੀਫੀਕੇਟ ਬਣਵਾਉਣ ਦਾ ਸਭ ਤੋਂ ਵਧੀਆ ਸਮਾਂ! ਆਨਲਾਈਨ ਅਪਲਾਈ ਦਾ ਪੂਰਾ ਤਰੀਕਾ (2026)

- ਜਾਣੋ ਕਦੋਂ ਤੋਂ ਆਉਣਗੇ ਖਾਤੇ ਵਿੱਚ ਹਜ਼ਾਰ ਰੁਪਏ?ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨੂੰ ਮਨਜ਼ੂਰੀ, AAP ਸਰਕਾਰ ਨੇ ਕੈਬਨਿਟ ‘ਚ ਲਗਾਈ ਮੋਹਰ।

- ਕੀ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਕੋਈ ਨਹੀਂ ਸੁਣ ਰਿਹਾ? ਜਾਣੋ ਪੰਜਾਬ ਸਰਕਾਰ ਦੇ ਇਸ ਆਨਲਾਈਨ ਪੋਰਟਲ ਰਾਹੀਂ ਮੁਫਤ ਸ਼ਿਕਾਇਤ ਕਿਵੇਂ ਕਰੀਏ।

- ਪੰਜਾਬ ਵਿੱਚ RTI ਕਿਵੇਂ ਪਾਈਏ? ਆਨਲਾਈਨ ਅਪਲਾਈ, ਫੀਸ ਅਤੇ ਦਸਤਾਵੇ(HOW TO FILE RTI IN PUNJAB)

- ਪੰਜਾਬ ਸਰਕਾਰ ਦੀਆ ਸਾਰੀਆ ਸੇਵਾਵਾਂ(G2C services)ਲਈ ਮਨਜੂਰ ਸੁਦਾ ਦਸਤਾਵੇਜਾਂ ਦੀ ਸੂਚੀ.

- ਪੰਜਾਬ ਰਿਹਾਇਸ਼ ਸਰਟੀਫਿਕੇਟ (Punjab residence certificate)ਕਿਵੇਂ ਬਣਾਈਏ ?ਔਰਤਾਂ ਦੀ 1000 ਰੁਪਏ ਸਕੀਮ ਅਤੇ ਸਰਕਾਰੀ ਨੌਕਰੀਆਂ ਲਈ ਜਰੂਰੀ।

- 10 ਲੱਖ ਮੁਫ਼ਤ ਇਲਾਜ: Sehat Card Hospital List Tarn Taran, Gurdaspur, Pathankot, Moga

- 10 ਲੱਖ ਦਾ ਫ੍ਰੀ ਇਲਾਜ: Sehat Card Hospital List Barnala Sangrur Mansa Malerkotla

- ਫ੍ਰੀ ਇਲਾਜ ਹਸਪਤਾਲ ਸੂਚੀ: Sehat Card Hospital List Faridkot Muktsar Ferozepur Fazilka

- 10 ਲੱਖ ਮੁਫ਼ਤ ਇਲਾਜ: Sehat Card Hospital List Patiala, Mohali, Ropar, Fatehgarh Sahib

- Mukh Mantri Sehat Card Hospital List Jalandhar Kapurthala Hoshiarpur Nawanshahr (ਮੁਫ਼ਤ ਇਲਾਜ)

- ਲੁਧਿਆਣਾ: ਮੁੱਖ ਮੰਤਰੀ ਸਿਹਤ ਕਾਰਡ ਹਸਪਤਾਲ ਲਿਸਟ (10 ਲੱਖ ਤੱਕ ਮੁਫ਼ਤ ਇਲਾਜ)

- ਬਠਿੰਡਾ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਕਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ? ਦੇਖੋ ਪੂਰੀ ਲਿਸਟ

- ਹਸਪਤਾਲਾਂ ਦੀ ਲਿਸਟ “Mukh Mantri Sehat Card Hospital List Punjab” 10 ਲੱਖ ਦਾ ਮੁਫ਼ਤ ਇਲਾਜ ਕਰਨ ਵਾਲੇ ਸਾਰੇ ਹਸਪਤਾਲਾਂ ਦੀ ਪੂਰੀ ਲਿਸਟ (ਆਪਣੇ ਜ਼ਿਲ੍ਹੇ ਮੁਤਾਬਕ ਦੇਖੋ)

- ਪੰਜਾਬ ਸਰਕਾਰ ਦਾ ਵੱਡਾ ਉਪਰਾਲਾ: ‘ਮੁੱਖ ਮੰਤਰੀ ਸਿਹਤ ਕਾਰਡ’ ਨਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ Mukh Mantri Sehat Card Punjab

- ਪੰਜਾਬ ਵਿੱਚ ਅੰਤਰ-ਜਾਤੀ ਵਿਆਹ (Punjab inter caste marriage scheme) ਤੇ ਸਰਕਾਰ ਦੇ ਰਹੀ ਹੈ 2.5 ਲੱਖ ਰੁਪਏ: ਜਾਣੋ ਕਿਵੇਂ ਮਿਲਣਗੇ ਪੈਸੇ

- ਪੰਜਾਬ ਅਸ਼ੀਰਵਾਦ ਸਕੀਮ, 51000 ਸ਼ਗਨ ਸਕੀਮ ਜਾਣੋ ਕਿਵੇਂ ਮਿਲੇਗੀ , ਜਰੂਰੀ ਫਾਰਮ, ਯੋਗਤਾ ਅਤੇ ਅਪਲਾਈ ਕਰਨ ਦਾ ਤਰੀਕਾ..

- ਪੰਜਾਬ ਪੁਲਿਸ ਕਾਂਸਟੇਬਲ ਭਰਤੀ 2026(punjab police constable recruitment 2026) 3298 ਪੋਸਟਾਂ ਲਈ ਆਨਲਾਈਨ ਅਪਲਾਈ ਕਰੋ

- ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ : ਪੰਜਾਬ ਦੀ ਹਰ ਔਰਤ ਨੂੰ ਮਿਲਣਗੇ 1000 ਅਤੇ 1500 ਰੁਪਏ ਪ੍ਰਤੀ ਮਹੀਨਾ , ਜਾਣੋ ਕਿਵੇਂ , ਸਰਤਾ ਅਤੇ ਪੂਰੀ ਜਾਣਕਾਰੀ




