ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸੇਵਾ ਪੋਰਟਲ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਕੀ ਤੁਸੀਂ ਪੰਜਾਬ ਸਰਕਾਰ ਦੇ ਕਿਸੇ ਵਿਭਾਗ ਪੰਚਾਇਤ ਜਾਂ ਦਫਤਰ ਤੋਂ ਕੋਈ ਸਰਕਾਰੀ ਜਾਣਕਾਰੀ ਕਢਵਾਉਣਾ ਚਾਹੁੰਦੇ ਹੋ? ਜੇਕਰ ਹਾਂ ਤਾਂ ਇਹ ਪੋਸਟ ਤੁਹਾਡੇ ਲਈ ਬਹੁਤ ਜਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਵਿੱਚ RTI ਕਿਵੇਂ ਪਾਈਏ (HOW TO FILE RTI IN PUNJAB) ਅਤੇ ਇਸ ਦਾ ਆਨਲਾਈਨ ਪ੍ਰੋਸੈਸ ਕੀ ਹੈ।
ਸੂਚਨਾ ਦਾ ਅਧਿਕਾਰ ਐਕਟ 2005 (RTI ACT 2005)ਕੀ ਹੈ:
ਸੂਚਨਾ ਦਾ ਅਧਿਕਾਰ ਐਕਟ 2005 ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਨਾਗਰਿਕਾਂ ਦੀਆਂ ਬੇਨਤੀਆਂ ਦਾ ਸਮੇਂ ਸਿਰ ਜਵਾਬ ਦੇਣ ਲਈ ਬਣਾਇਆ ਗਿਆ ਹੈ ਇਹ ਇਸ ਲਈ ਵੀ ਜਰੂਰੀ ਹੈ ਤਾਂ ਕਿ ਹਰ ਨਾਗਰਿਕ ਜੋ ਉਹ ਜਾਣਕਾਰੀ ਸਰਕਾਰੀ ਸਰਕਾਰੀ ਵਿਭਾਗ ਤੋਂ ਚਾਹੁੰਦਾ ਹੈ ਉਹ ਪ੍ਰਾਪਤ ਕਰ ਸਕੇ ਉਹ ਭਾਵੇਂ ਕਿਸੇ ਸਕੀਮ ਨਾਲ ਸੰਬੰਧਿਤ ਹੋਵੇ ਕਿਸੇ ਯੋਜਨਾ ਨਾਲ ਸੰਬੰਧਿਤ ਹੋਵੇ ਕਿਸੇ ਨੌਕਰੀ ਵਿਭਾਗ ਜਾਂ ਕਿਸੇ ਵੀ ਸਰਕਾਰੀ ਚੀਜ਼ ਨਾਲ ਸੰਬੰਧਿਤ ਹੋਵੇ।
ਪੰਜਾਬ ਸਰਕਾਰ ਦੇ ਕਨੈਕਟ ਪੰਜਾਬ ਪੋਰਟਲ (CONNECT PUNJAB) ਰਾਹੀਂ ਹੁਣ ਕੋਈ ਵੀ ਆਮ ਨਾਗਰਿਕ ਘਰ ਬੈਠੇ ਕਿਸੇ ਵੀ ਸਰਕਾਰੀ ਮਹਿਕਮੇ ਜਾਂ ਅਥਾਰਟੀ ਤੋਂ ਜਾਣਕਾਰੀ ਮੰਗ ਸਕਦਾ ਹੈ।
ਪੰਜਾਬ ਵਿੱਚ ਆਨਲਾਈਨ ਆਰਟੀਆਈ ਕਿਵੇਂ ਅਪਲਾਈ ਕਰੀਏ?(HOW TO FILE RTI IN PUNJAB)
ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਆਨਲਾਈਨ ਆਰਟੀਆਈ ਲਗਾਉਣ ਦਾ ਤਰੀਕਾ ਬਹੁਤ ਹੀ ਆਸਾਨ ਹੈ। ਤੁਸੀਂ ਹੇਠਾਂ ਦਿੱਤੇ ਸਟੈਪਸ ਨੂੰ ਫੋਲੋ ਕਰ ਸਕਦੇ ਹੋ।
- ਪ੍ਰੋਫਾਈਲ ਪੂਰੀ ਕਰੋ: ਜੇਕਰ ਤੁਸੀਂ ਪਹਿਲੀ ਵਾਰ ਪੋਰਟਲ ਉੱਪਰ ਆਏ ਹੋ ਤਾਂ ਆਪਣੀ ਪ੍ਰੋਫਾਈਲ ਪੂਰੀ ਕਰੋ ਭਾਵ ਆਪਣੀ ਆਮ ਜਾਣਕਾਰੀ ਭਰੋ ਜਿਵੇਂ ਕਿ ਨਾਮ ਪਤਾ ਆਦਿ।
- ਅਪਲਾਈ (APPLY) : ਸੇਵਾਵਾਂ ਦੀ ਲਿਸਟ ਵਿੱਚੋਂ RTI ਦੀ ਚੋਣ ਕਰੋ ਅਤੇ CLICK TO APPLY RTI (ਅਪਲਾਈ ਨਾਓ) ਬਟਨ ਤੇ ਕਲਿੱਕ ਕਰੋ
- ਵੇਰਵੇ ਭਰੋ: ਉਸ ਵਿਭਾਗ ਦਾ ਨਾਮ ਚੁਣੋ ਜਿਸ ਤੋਂ ਜਾਣਕਾਰੀ ਲੈਣੀ ਹੈ ਅਤੇ ਆਪਣਾ ਸਵਾਲ ਜਾਂ ਮੰਗੀ ਗਈ ਜਾਣਕਾਰੀ ਦਾ ਵੇਰਵਾ ਲਿਖੋ। ਜੇਕਰ ਇਸ ਨਾਲ ਸੰਬੰਧਿਤ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈ ਤਾਂ ਉਸ ਨੂੰ ਵੀ ਅਪਲੋਡ ਕਰੋ।
- ਆਪਣੇ ਆਧਾਰ ਕਾਰਡ ਦੀ ਫੋਟੋ ਅਪਲੋਡ ਕਰੋ।
RTI ਫੀਸ ਦੇ ਵੇਰਵੇ (RTI FEES DETAIL)
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰੀ ਜਾਣਕਾਰੀ ਲੈਣ ਲਈ ਬਹੁਤ ਸਾਰੇ ਪੈਸੇ ਲੱਗਦੇ ਹਨ ਪਰ ਅਜਿਹਾ ਨਹੀਂ ਹੈ
- ਐਪਲੀਕੇਸ਼ਨ/ਪ੍ਰੋਸੈਸਿੰਗ ਫੀਸ : ਬਿਲਕੁਲ ਮੁਫਤ
- ਸਰਕਾਰੀ ਫੀਸ: 10 ਰੁਪੈ
RTI ਲਗਾਉਣ ਲਈ ਸਹਾਇਕ ਦਸਤਾਵੇਜ: ਆਰਟੀ ਆਈ ਪਾਉਣ ਲਈ ਤੁਹਾਨੂੰ ਕੋਈ ਬਹੁਤੇ ਕਾਗਜ਼ਾਂ ਦੀ ਲੋੜ ਨਹੀਂ ਹੁੰਦੀ ਪੋਰਟਲ ਅਨੁਸਾਰ ਤੁਹਾਨੂੰ ਸਿਰਫ ਇਹ ਰਸਤੇ ਵਿੱਚ ਚਾਹੀਦੇ ਹਨ।
🆔 ਪਰੂਫ: ਤੁਹਾਡਾ ਆਧਾਰ ਕਾਰਡ ,ਵੋਟਰ ਕਾਰਡ ਜਾ ਡਰਾਈਵਿੰਗ ਲਾਈਸੈਂਸ
BPL ਕਾਰਡ(ਗਰੀਬੀ ਰੇਖਾ ਤੋਂ ਹੇਠਾਂ ਵਾਲਾ ਕਾਰਡ):
ਜੇਕਰ ਤੁਹਾਡੇ ਕੋਲ ਬੀਪੀਐਲ ਕਾਰਡ ਹੈ ਤਾਂ ਤੁਹਾਨੂੰ 10 ਰੁਪ ਦੀ ਸਰਕਾਰੀ ਫੀਸ ਤੋਂ ਵੀ ਛੂਟ ਮਿਲ ਸਕਦੀ ਹੈ।
ਸਾਨੂੰ ਉਮੀਦ ਹੈ ਕਿ ਪੰਜਾਬ ਵਿੱਚ RTI ਕਿਵੇਂ ਪਾਈਏ ਬਾਰੇ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ। ਇਹ ਸਾਡਾ ਕਾਨੂੰਨੀ ਹੱਕ ਹੈ ਕਿ ਅਸੀਂ ਸਰਕਾਰੀ ਕੰਮਾਂ ਬਾਰੇ ਸਵਾਲ ਪੁੱਛੀਏ ਜੇਕਰ ਤੁਹਾਨੂੰ ਆਨਲਾਈਨ ਅਪਲਾਈ ਕਰਨ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਆਪਣੇ ਨੇੜਲੇ ਸੇਵਾ ਕੇਂਦਰ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਇਹ ਜਾਣਕਾਰੀ ਨੂੰ ਆਪਣੇ ਦੋਸਤਾਂ ਅਤੇ ਵ੍ਹਟਸਐਪ ਗਰੁੱਪਾਂ ਵਿੱਚ ਸਾਂਝਾ ਕਰੋ ਹੋਰ ਸਰਕਾਰੀ ਸਕੀਮਾਂ ਦੀ ਜਾਣਕਾਰੀ ਲਈ ਪੰਜਾਬ ਸੇਵਾ ਪੋਰਟਲ punjab sewa portal ਨਾਲ ਜੁੜੇ ਰਹੋ।
- National Scholarship Portal (NSP) 2026-27: ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕੌਣ ਅਤੇ ਕਿਵੇਂ ਕਰ ਸਕਦਾ ਹੈ ਅਪਲਾਈ? (ਪੂਰੀ ਜਾਣਕਾਰੀ)

- ਈ-ਸੇਵਾ ਪੰਜਾਬ ਪੋਰਟਲ (e-Sewa Punjab): ਆਨਲਾਈਨ ਸਰਟੀਫਿਕੇਟ ਅਪਲਾਈ, ਸਟੇਟਸ ਚੈੱਕ ਅਤੇ ਪੂਰੀ ਜਾਣਕਾਰੀ

- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)

- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:




