ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸੇਵਾ ਪੋਰਟਲ ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਵੀ ਦਸਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਦੀ ਭਾਲ ਵਿੱਚ ਹੋ ਅਤੇ ਦਿਲ ਵਿੱਚ ਸਰਕਾਰੀ ਨੌਕਰੀ ਕਰਨ ਦਾ ਸੁਪਨਾ ਹੈ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੀ ਹੈ ਪੰਜਾਬ ਸਰਕਾਰ ਵੱਲੋਂ ਦਸਵੀਂ ਪੱਧਰ ਤੇ 1401 ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਕੱਢ ਦਿੱਤਾ ਗਿਆ ਹੈ। ਇਹ ਨੋਟੀਫਿਕੇਸ਼ਨ ਸਰਕਾਰ ਵੱਲੋਂ ਫਰਵਰੀ ਵਿੱਚ ਹੀ ਕੱਢ ਦਿੱਤਾ ਗਿਆ ਸੀ ਪਰ ਜੋ ਵੀ ਇਹਨਾਂ ਪੋਸਟਾਂ ਨੂੰ ਭਰਨ ਤੋਂ ਵਾਂਝੇ ਰਹਿ ਗਏ ਉਹਨਾਂ ਲਈ ਇਹ ਪੋਰਟਲ ਇੱਕ ਵਾਰੀ ਫਿਰ ਤੋਂ ਖੋਲਿਆ ਗਿਆ ਹੈ। ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਪੋਸਟ ਵਿੱਚ ਦਿੱਤੀ ਜਾਵੇਗੀ।
ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਭਰਤੀ ਦੀਆਂ ਅਹਿਮ ਤਰੀਕਾਂ ‘ਤੇ, ਤਾਂ ਜੋ ਤੁਹਾਡੇ ਤੋਂ ਇਹ ਮੌਕਾ ਛੁੱਟ ਨਾ ਜਾਵੇ:
- ਕੁੱਲ ਅਸਾਮੀਆਂ: ਇਸ ਭਰਤੀ ਅਧੀਨ ਗਰੁੱਪ-ਡੀ (Class-IV) ਕੈਡਰ ਦੀਆਂ ਕੁੱਲ 1401 ਪੋਸਟਾਂ ਭਰੀਆਂ ਜਾਣੀਆਂ ਹਨ।
- ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ: ਪੋਰਟਲ 25 ਅਗਸਤ 2026 ਤੋਂ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।
- ਫਾਰਮ ਭਰਨ ਦੀ ਆਖਰੀ ਮਿਤੀ: ਉਮੀਦਵਾਰ 04 ਸਤੰਬਰ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
- ਵਿਸ਼ੇਸ਼ ਨੋਟ: ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਹੀ ਇਸ ਭਰਤੀ ਲਈ ਸਫਲਤਾਪੂਰਵਕ ਅਪਲਾਈ ਕਰ ਦਿੱਤਾ ਸੀ, ਉਹਨਾਂ ਨੂੰ ਹੁਣ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੈ।
ਪੜ੍ਹਾਈ ਆ ਤੇ ਉਮਰ ਦੀਆਂ ਲੋੜੀਦੀਆਂ ਸ਼ਰਤਾਂ:
- ਵਿੱਦਿਅਕ ਯੋਗਤਾ (Education): ਬਿਨੈਕਾਰ ਨੇ ਕਿਸੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ ਦਸਵੀਂ (Matriculation) ਪਾਸ ਕੀਤੀ ਹੋਣੀ ਚਾਹੀਦੀ ਹੈ।
- ਪੰਜਾਬੀ ਵਿਸ਼ਾ: ਉਮੀਦਵਾਰ ਦਾ ਦਸਵੀਂ ਜਮਾਤ ਵਿੱਚ ਪੰਜਾਬੀ ਭਾਸ਼ਾ ਇੱਕ ਵਿਸ਼ੇ ਵਜੋਂ ਪਾਸ ਹੋਣਾ ਬਹੁਤ ਜ਼ਰੂਰੀ ਹੈ।
- ਉਮਰ ਸੀਮਾ (Age Limit): ਉਮਰ ਦੀ ਗਿਣਤੀ 01.01.2026 ਦੇ ਅਧਾਰ ‘ਤੇ ਕੀਤੀ ਜਾਵੇਗੀ।
- ਆਮ ਵਰਗ (General Category) ਲਈ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਪੰਜਾਬ ਦੇ ਅਨੁਸੂਚਿਤ ਜਾਤੀ (SC) ਅਤੇ ਪੱਛੜੀ ਸ਼੍ਰੇਣੀ (BC) ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਹੱਦ 42 ਸਾਲ ਰੱਖੀ ਗਈ ਹੈ।
- ਦਿਵਿਆਂਗ (Handicapped) ਉਮੀਦਵਾਰਾਂ ਲਈ ਉਮਰ ਹੱਦ 47 ਸਾਲ ਤੱਕ ਹੈ।
ਫੀਸ ਅਤੇ ਤਨਖਾਹ ਬਾਰੇ ਜਾਣਕਾਰੀ:
- ਫਾਰਮ ਭਰਨ ਸਮੇਂ ਹਰ ਵਰਗ ਦੇ ਹਿਸਾਬ ਨਾਲ ਵੱਖਰੀ ਫੀਸ ਰੱਖੀ ਗਈ ਹੈ:
- ਜਨਰਲ ਵਰਗ / ਸੁਤੰਤਰਤਾ ਸੰਗਰਾਮੀ / ਖਿਡਾਰੀ: 1000/- ਰੁਪਏ।
- SC / BC / EWS (ਆਰਥਿਕ ਤੌਰ ‘ਤੇ ਕਮਜ਼ੋਰ): 250/- ਰੁਪਏ।
- ਦਿਵਿਆਂਗ ਉਮੀਦਵਾਰ (Physical Handicapped): 500/- ਰੁਪਏ।
- ਸਾਬਕਾ ਫੌਜੀ (Ex-Servicemen): 200/- ਰੁਪਏ।
- ਤਨਖਾਹ (Salary): ਇਹਨਾਂ ਅਸਾਮੀਆਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਦੇ 7ਵੇਂ ਪੇਅ-ਕਮਿਸ਼ਨ (7th CPC) ਅਨੁਸਾਰ 18000-56900/- (Level-1) ਦਾ ਸ਼ਾਨਦਾਰ ਤਨਖਾਹ ਸਕੇਲ ਦਿੱਤਾ ਜਾਵੇਗਾ।
ਲਿਖਤੀ ਪ੍ਰੀਖਿਆ ਅਤੇ ਚੋਣ ਕਿਵੇਂ ਹੋਵੇਗੀ:
ਸਾਡੇ ਮਨ ਵਿੱਚ ਅਕਸਰ ਹੀ ਇਹ ਸਵਾਲ ਰਹਿੰਦਾ ਹੈ ਕਿ ਇਸ ਭਰਤੀ ਵਿੱਚ ਸਲੈਕਸ਼ਨ ਭਾਵ ਚੋਣ ਕਿਵੇਂ ਹੋਵੇਗੀ ਭਾਵ ਆਪਾਂ ਇਸ ਭਰਤੀ ਵਿੱਚ ਕਿਵੇਂ ਭਰਤੀ ਹੋ ਸਕਦੇ ਹਾਂ ਆਓ ਇਸ ਦਾ ਪ੍ਰੋਸੈਸ ਜਾਣਦੇ ਹਾਂ।
- ਦੋ ਭਾਗਾਂ ਵਿੱਚ ਪੇਪਰ: ਪ੍ਰੀਖਿਆ ਆਬਜੈਕਟਿਵ ਟਾਈਪ (MCQs) ਹੋਵੇਗੀ ਅਤੇ ਦੋ ਭਾਗਾਂ (Part A ਅਤੇ B) ਵਿੱਚ ਲਈ ਜਾਵੇਗੀ।
- ਪਹਿਲਾ ਪੇਪਰ (Part A): ਇਹ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ। ਇਸਨੂੰ ਪਾਸ ਕਰਨ ਲਈ 50% ਅੰਕ ਲੈਣੇ ਲਾਜ਼ਮੀ ਹਨ, ਪਰ ਇਸਦੇ ਨੰਬਰ ਫਾਈਨਲ ਮੈਰਿਟ ਵਿੱਚ ਨਹੀਂ ਜੁੜਨਗੇ।
- ਦੂਜਾ ਪੇਪਰ (Part B): ਉਮੀਦਵਾਰਾਂ ਦੀ ਅਸਲ ਚੋਣ (Merit List) ਸਿਰਫ਼ ਭਾਗ-B ਵਿੱਚ ਲਏ ਗਏ ਨੰਬਰਾਂ ਦੇ ਆਧਾਰ ‘ਤੇ ਹੀ ਕੀਤੀ ਜਾਵੇਗੀ।
ਆਨਲਾਈਨ ਅਪਲਾਈ ਕਿਵੇਂ ਕਰੀਏ? (Step-by-Step Guide)ਅਪਲਾਈ ਕਰਨ ਦਾ ਤਰੀਕਾ
- ਸਭ ਤੋਂ ਪਹਿਲਾਂ ਅਧੀਨ ਸੇਵਾਵਾਂ ਚੋਣ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।https://sssb.punjab.gov.in
- “Apply Online” ਲਿੰਕ ‘ਤੇ ਕਲਿੱਕ ਕਰੋ ਅਤੇ ਨਵੀਂ ਰਜਿਸਟ੍ਰੇਸ਼ਨ (Registration) ਕਰੋ। ਤੁਹਾਡੀ Email ID ਹੀ ਤੁਹਾਡਾ User ID ਹੋਵੇਗੀ।
- ਲੌਗਇਨ ਕਰਨ ਤੋਂ ਬਾਅਦ ਆਪਣੀ ਨਿੱਜੀ ਅਤੇ ਪੜ੍ਹਾਈ ਦੀ ਜਾਣਕਾਰੀ ਧਿਆਨ ਨਾਲ ਭਰੋ। ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਦਸਤਖ਼ਤ (Signature) ਅਪਲੋਡ ਕਰੋ। ਫੋਟੋ ਅਤੇ ਦਸਤਖ਼ਤ ਤੋਂ ਬਿਨਾਂ ਫਾਰਮ ਰੱਦ ਕਰ ਦਿੱਤਾ ਜਾਵੇਗਾ।
- ਦਸਵੀਂ ਦਾ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ। ਆਨਲਾਈਨ ਫੀਸ ਭਰੋ ਅਤੇ ਸਬਮਿਟ ਕਰਕੇ ਫਾਰਮ ਦਾ ਪ੍ਰਿੰਟ ਆਊਟ ਆਪਣੇ ਕੋਲ ਸੰਭਾਲ ਕੇ ਰੱਖ ਲਵੋ।
ਅਕਸਰ ਪੁੱਛੇ ਜਾਣ ਵਾਲੇ ਸਵਾਲ FAQs:
ਪ੍ਰਸ਼ਨ 1: ਕੀ ਦੂਜੇ ਰਾਜਾਂ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ?
ਉੱਤਰ: ਹਾਂ, ਪਰ ਰਾਖਵਾਂਕਰਨ (Reservation) ਦਾ ਲਾਭ ਲੈਣ ਲਈ ਪੰਜਾਬ ਦਾ ਪੱਕਾ ਵਸਨੀਕ ਹੋਣ ਦਾ ਤਾਜ਼ਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ, ਜੋ ਕਿ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
ਪ੍ਰਸ਼ਨ 2: ਮੈਂ ਪਹਿਲਾਂ ਹੀ ਗਰੁੱਪ-ਡੀ ਦਾ ਫਾਰਮ ਭਰ ਚੁੱਕਾ ਹਾਂ, ਕੀ ਮੈਨੂੰ ਦੁਬਾਰਾ ਭਰਨਾ ਪਵੇਗਾ?
ਉੱਤਰ: ਨਹੀਂ ਜੀ, ਬੋਰਡ ਦੇ ਨਵੇਂ ਨੋਟਿਸ ਮੁਤਾਬਕ ਜਿਹੜੇ ਉਮੀਦਵਾਰ ਪਹਿਲਾਂ ਅਪਲਾਈ ਕਰ ਚੁੱਕੇ ਹਨ, ਉਹਨਾਂ ਨੂੰ ਮੁੜ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੈ।
ਵਟਸਐਪ ਗਰੁੱਪ WHATSAAP GROUP:
ਤਾਜ਼ਾ ਜਾਣਕਾਰੀ ਜਾਂ ਕਿਸੇ ਵੀ ਹਰਾਂ ਦੀ ਮਦਦ ਲਈ ਤੁਸੀਂ ਨੀਚੇ ਦੇ ਉੱਤੇ ਲਿੰਕ ਰਾਹੀਂ ਸਾਡੇ ਵਟਸ ਐਪ ਗਰੁੱਪ ਵਿੱਚ ਜੁੜ ਸਕਦੇ ਹੋ
https://chat.whatsapp.com/KkxaLBLRb9o8G7B3aJZIwT?s=cl&p=a&mlu=4



