ਪੰਜਾਬ ਪੁਲਿਸ ਕਾਂਸਟੇਬਲ ਭਰਤੀ 2026(punjab police constable recruitment 2026) 3298 ਪੋਸਟਾਂ ਲਈ ਆਨਲਾਈਨ ਅਪਲਾਈ ਕਰੋ

Punjab police recruitment 2025 . 3298 posts

ਪੰਜਾਬ ਪੁਲਿਸ ਵਿੱਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਅਤੇ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿੱਚ 3298 ਕਾਂਸਟੇਬਲ ਦੀਆ ਅਸਾਮੀਆਂ ਕੱਢੀਆਂ ਹਨ। ਇਹਨਾ ਅਸਾਮੀਆਂ ਵਿੱਚ ਜਿਲ੍ਹਾ ਕੇਡਰ ਅਤੇ ਅਰਮਡ ਕੇਡਰ ਦੋਵੇਂ ਸ਼ਾਮਲ ਹਨ।

ਹੇਠਾਂ ਇਹਨਾ ਪੋਸਟਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ:

ਅਸਾਮੀਆਂ(post) ਦਾ ਵੇਰਵਾ:

  • ਜਿਲ੍ਹਾ ਪੁਲਿਸ ਕੇਡਰ (District police cadre) : ਜਿਲ੍ਹਾ ਪੁਲਿਸ ਕੇਡਰ ਵਿੱਚ ਕੁੱਲ 2522 ਕਾਂਸਟੇਬਲ ਦੀਆ ਅਸਾਮੀਆਂ ਹਨ, ਜਿੰਨਾ ਵਿੱਚੋਂ 825 ਔਰਤਾਂ ਲਈ ਰਾਖਵੀਆਂ ਹਨ।
  • ਅਰਮੇਡ ਪੁਲਸ ਕੇਡਰ(Armed police cadre): ਅਰਮੇਡ ਪੁਲਿਸ ਕੇਡਰ ਵਿੱਚ ਕੁੱਲ 776 ਅਸਾਮੀਆਂ ਹਨ, ਜਿੰਨਾਵਿੱਚੋਂ 259 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ।

ਤਨਖਾਹ (pay scale)

ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ 3 ਸਾਲ 19900 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ , 3 ਸਾਲ ਦੇ ਪ੍ਰੋਬੇਸ਼ਨ ਪੀਰਿਯਡ ਤੋਂ ਬਾਅਦ ਸਾਰੇ ਭੱਤੇ ਅਤੇ ਤਨਖਾਹ ਵਾਧਾ ਮਿਲਣਯੋਗ ਹੋਵੇਗਾ

ਜਰੂਰੀ ਮਿਤੀਆ (important dates)

ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਮਿਤੀ06 ਮਾਰਚ 2026https://cdn.digialm.com/EForms/configuredHtml/31526/97759/Index.html
ਅਪਲਾਈ ਸੁਰੂ ਹੋਣ ਦੀ ਮਿਤੀ10 ਮਾਰਚ 2026https://cdn.digialm.com/EForms/configuredHtml/31526/97759/Index.html
ਅਪਲਾਈ ਕਰਨ ਦੀ ਅੰਤਿਮ ਮਿਤੀ 30 ਮਾਰਚ 2026 (ਰਾਤ 11.55 ਤੱਕ)https://cdn.digialm.com/EForms/configuredHtml/31526/97759/Index.html

ਉਮਰ ਸੀਮਾ(age limit)

  • ਉਮੀਦਵਾਰਾਂ ਦੀ ਉਮਰ 1 ਜਨਵਰੀ 2026 ਨੂੰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ।
  • ਵੱਧ ਤੋਂ ਵੱਧ ਉਮਰ ਸੀਮਾ 28 ਸਾਲ ਹੈ।
  • ਜੇਕਰ ਉਮੀਦਵਾਰ SC ਜਾ BC ਕੈਟਾਗਰੀ ਨਾਲ ਸਬੰਧ ਰੱਖਦਾ ਹੈ ਤਾਂ ਓਸ ਨੂੰ 5 ਸਾਲ ਦੀ ਛੂਟ ਹੈ ਭਾਵ ਉਹ 33 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦਾ ਹੈ।

ਵਿੱਦਿਅਕ ਯੋਗਤਾ(Education Qualification)

  • ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋ 12ਵੀ ਪਾਸ ਕੀਤੀ ਹੋਵੇ।
  • ਸਾਬਕਾ ਫੌਜੀਆ ਲਈ ਘੱਟੋ ਘੱਟ 10ਵੀ ਪਾਸ ਹੋਣਾ ਜਰੂਰੀ ਹੈ।
  • ਉਮੀਦਵਾਰ ਨੇ ਦਸਵੀਂ ਪੱਧਰ ਤੇ ਪੰਜਾਬੀ ਵਿਸ਼ਾ ਲਾਜ਼ਮੀ ਪਾਸ ਕੀਤਾ ਹੋਵੇ।

ਸਰੀਰਕ ਮਾਪਦੰਡ (physical standards)

  • ਮਰਦ : ਘੱਟੋ ਘੱਟ ਕੱਦ 5ਫੁੱਟ 7 ਇੰਚ (170.2 ਸੈਂਟੀਮੀਟਰ) ਹੋਣਾ ਚਾਹੀਦਾ ਹੈ।
  • ਔਰਤ: ਘੱਟੋ ਘੱਟ ਕੱਦ 5 ਫੁੱਟ 2 ਇੰਚ (157.5 ਸੈਂਟੀਮੀਟਰ) ਹੋਣਾ ਚਾਹੀਦਾ ਹੈ।

ਚੋਣ ਕਰਨ ਦਾ ਤਰੀਕਾ (selection process)

  • Stage 1 : ਪੰਜਾਬੀ ਭਾਸ਼ਾ ਦਾ 50 ਨੰਬਰ ਦਾ ਪੇਪਰ ਹੋਵੇਗਾ ਜਿਸ ਵਿੱਚੋ 25 ਅੰਕ ਲੈਣੇ ਲਾਜ਼ਮੀ ਹੋਣਗੇ ਇਹ ਪੇਪਰ ਸਿਰਫ ਪਾਸ ਕਰਨਾ ਜ਼ਰੂਰੀ ਹੈ।
  • ਇਸ ਤੋਂ ਇਲਾਵਾ 100 ਅੰਕਾਂ ਦਾ ਪੇਪਰ ਹੋਵੇਗਾ ਜਿਸ ਦੀ ਮੈਰਿਟ ਬਣੇਗੀ ਅਤੇ ਜਿਸ ਦੇ ਅਧਾਰ ਤੇ ਸੇਲੈਕਸ਼ਨ ਹੋਵੇਗੀ। ਇਸ ਵਿੱਚ ਪੰਜਾਬੀ ਦੇ ਪੇਪਰ ਦੇ ਨੰਬਰ ਨਹੀਂ ਜੁੜਨਗੇ ਓਹ ਪੇਪਰ ਬਸ 25 ਨੰਬਰ ਲੈ ਕੇ ਪਾਸ ਕਰਨਾ ਜ਼ਰੂਰੀ ਹੈ।
  • ਦੋਵੇਂ ਪੇਪਰ ਇੱਕ ਹੀ ਦਿਨ ਅਤੇ ਕੰਪਿਊਟਰ ਬੇਸਡ ਹੋਣਗੇ ਭਾਵ ਕੇ ਕੰਪਿਊਟਰ ਤੇ ਹੋਣਗੇ
  • stage 2 : (ਸਰੀਰਕ ਟੈਸਟ) ਪਹਿਲਾ ਪੜਾਅ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਰੀਰਕ ਟੈਸਟ ਹੋਵੇਗਾ ਜਿਸ ਵਿੱਚ ਦੌੜ, ਲੰਬੀ ਛਾਲ , ਉੱਚੀ ਛਾਲ ਅਤੇ ਕੱਦ ਆਦਿ ਦਾ ਟੈਸਟ ਹੋਵੇਗਾ।
  • stage 3: (document verification) ਦੋਵੇਂ ਪੜਾਅ ਪਾਰ ਕਰਨ ਵਾਲੇ ਉਮੀਦਵਾਰਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਅਤੇ ਫਿਰ ਅੰਤਿਮ ਮੈਰਿਟ ਬਣੇਗੀ।

ਅਪਲਾਈ ਕਰਨ ਦੀ ਫੀਸ

  • ਜਨਰਲ ਕੈਟਾਗਰੀ (general category) 1200 ਰੁਪਏ
  • SC/ST/BC : 700 ਰੁਪਏ
  • ਸਾਬਕਾ ਫ਼ੌਜੀ : 500ਰੁਪਏ

ਅਪਲਾਈ:

  • ਅਪਲਾਈ ਉਪੱਰ ਦਿੱਤੇ offical ਲਿੰਕ ਤੋ ਕਰੋ।
  • ਫਾਰਮ ਭਰਕੇ ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ।
  • ਅੰਤ ਵਿੱਚ ਫੀਸ ਭਰੋ।

Leave a Comment

Your email address will not be published. Required fields are marked *

Scroll to Top