ਅੱਜ ਅਸੀਂ ਪੰਜਾਬ ਸੇਵਾ ਪੋਰਟਲ ਤੇ ਬਹੁਤ ਹੀ ਜ਼ਰੂਰੀ ਸਰਟੀਫਿਕੇਟ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਪੰਜਾਬ ਹੈ ਇਸ ਸਰਟੀਫਿਕੇਟ ਜਾਂ ਇਸ ਨੂੰ Punjab residence certificate ਵੀ ਕਹਿੰਦੇ ਹਨ। ਇਸ ਦੀ ਲੋੜ ਅੱਜ ਕੱਲ ਹਰ ਇੱਕ ਪੰਜਾਬੀ ਨੂੰ ਪੈ ਰਹੀ ਹੈ ਕਿਉਂਕਿ ਭਾਵੇਂ ਬਜ਼ੁਰਗਾਂ ਦੀ ਪੈਨਸ਼ਨ ਹੋਵੇ ਔਰਤਾਂ ਦੇ ਹਜ਼ਾਰ ਰੁਪਏ ਵਾਲੀ ਸਕੀਮ ਹੋਵੇ ਜਾਂ ਨੌਜਵਾਨਾਂ ਨੇ ਕਿਸੇ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਹੋਵੇ ਤਾਂ ਪੰਜਾਬ ਰੈਜੀਡੈਂਸ ਸਰਟੀਫਿਕੇਟ ਦੀ ਜਰੂਰਤ ਪੈਂਦੀ ਹੈ। ਆਓ ਜਾਣਦੇ ਹਾਂ ਇਸ ਸਰਟੀਫਿਕੇਟ ਬਾਰੇ ਹੋਰ ਜਾਣਕਾਰੀ ਅਤੇ ਇਸ ਨੂੰ ਅਪਲਾਈ ਕਰਨ ਦੀ ਵਿਧੀ ।
Punjab residence certificate ਦੀ ਜਰੂਰਤ ਕਿੱਥੇ ਪੈਂਦੀ ਹੈ?
ਇਹ ਸਰਟੀਫਿਕੇਟ ਇਹ ਸਿੱਧ ਕਰਦਾ ਹੈ ਕਿ ਤੁਸੀਂ ਪੰਜਾਬ ਰਾਜ ਦੇ ਪੱਕੇ ਵਸਨੀਕ ਹੋ ਭਾਵ ਪੰਜਾਬ ਦੇ ਪੱਕੇ ਰਹਿਣ ਵਾਲੇ ਹੋ ਇਸ ਸਰਟੀਫਿਕੇਟ ਦੀ ਜਰੂਰਤ ਹਰ ਸਰਕਾਰੀ ਸਕੀਮ ਯੋਜਨਾ ਅਤੇ ਨੌਕਰੀ ਵਿੱਚ ਪੈਂਦੀ ਹੈ। ਜਿਵੇਂ ਕਿ ਸਰਕਾਰ ਨੇ ਹੁਣ ਔਰਤਾਂ ਨੂੰ 1000 ਰੁਪਏ ਦੇਣ ਵਾਲੀ ਸਕੀਮ ਸ਼ੁਰੂ ਕੀਤੀ ਹੈ ਉਸ ਵਿੱਚ ਵੀ ਪੰਜਾਬ ਰੈਜੀਡੈਂਸ ਸਰਟੀਫਿਕੇਟ(Punjab residence certificate) ਦੀ ਜਰੂਰਤ ਪੈਂਦੀ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਬੁਢਾਪਾ ਪੈਨਸ਼ਨ ਲਵਾਉਣੀ ਹੈ ਉਸ ਵਿੱਚ ਵੀ ਇਸ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ ਪੰਜਾਬ ਦੀ ਕਿਸੇ ਵੀ ਸਰਕਾਰੀ ਨੌਕਰੀ ਨੂੰ ਅਪਲਾਈ ਕਰਨ ਵਾਸਤੇ ਵੀ ਇਸ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ।
Punjab residence certificate ਲਈ ਫੀਸ ਅਤੇ ਸਮਾਂ:
ਇਸ ਸਰਟੀਫਿਕੇਟ ਨੂੰ ਬਣਾਉਣ ਦਾ ਖਰਚਾ ਬਹੁਤ ਹੀ ਥੋੜਾ ਹੈ ਅਤੇ ਇਹ ਜਲਦੀ ਹੀ ਬਣ ਕੇ ਤਿਆਰ ਹੋ ਜਾਂਦਾ ਹੈ।
- ਸਰਕਾਰੀ 10 ਰੁਪਏ ਹੈ।
- ਸਹੂਲਤ ਫੀਸ 75 ਪਏ ਹੈ ਭਾਵ ਕੁੱਲ ਫੀਸ 85 ਰੁਪਏ ਹੈ।
- ਸਮਾਂ: ਜੇਕਰ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਤਾਂ ਇਹ ਫਾਰਮ 15 ਦਿਨ ਵਿੱਚ ਬਣ ਕੇ ਤੁਹਾਡੇ ਘਰ ਆ ਜਾਂਦਾ ਹੈ ਜੇਕਰ ਤੁਸੀਂ ਸੇਵਾ ਕੇਂਦਰ ਜਾਂ ਘਰ ਬੈਠੇ (DSD) ਸਰਵਿਸ ਰਾਹੀਂ ਅਪਲਾਈ ਕਰਦੇ ਹੋ ਤਾਂ 17 ਦਿਨ ਵਿੱਚ ਇਹ ਸਰਟੀਫਿਕੇਟ ਬਣ ਕੇ ਤਿਆਰ ਹੋ ਜਾਂਦਾ। ਇਹ ਫਾਰਮ ਪੂਰੀ ਤਰਹਾਂ ਆਨਲਾਈਨ ਹੈ ਅਤੇ ਇਸ ਲਈ ਤੁਹਾਨੂੰ ਕਿਸੇ ਵੀ ਫਾਰਮ ਐਪਲੀਕੇਸ਼ਨ ਫਾਰਮ ਭਰਨ ਦੀ ਜਰੂਰਤ ਨਹੀਂ ਹੈ।
ਜਰੂਰੀ ਦਸਤਾਵੇਜ਼;
ਆਪਣਾ Punjab residence certificate ਬਣਾਉਣ ਲਈ ਸਾਨੂੰ ਹੇਠ ਲਿਖੇ ਦਸਤਾਵੇਜਾਂ ਦੀ ਜਰੂਰਤ ਪਵੇਗੀ।
- ਪਛਾਣ ਦਾ ਸਬੂਤ: ਇਸ ਲਈ ਤੁਹਾਡੇ ਕੋਲੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਡਰਾਈਵਿੰਗ ਲਾਈਸੈਂਸ ਜਾਂ ਪਾਸਪੋਰਟ ਵਿੱਚੋਂ ਕੋਈ ਇੱਕ ਪਰੂਫ ਹੋਣਾ ਜਰੂਰੀ ਹੈ।
- ਪਤੇ ਦਾ ਸਬੂਤ: ਇਸ ਲਈ ਤੁਹਾਡੇ ਕੋਲ ਆਧਾਰ ਕਾਰਡ ਵੋਟ ਕਾਰਡ ਡਰਾਈਵਿੰਗ ਲਾਇਸੈਂਸ ਪਾਸਪੋਰਟ ਜਾਂ ਸਰਕਾਰ ਦੁਆਰਾ ਕੋਈ ਵੀ ਹੋਰ ਜਾਰੀ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੋ ਤੁਹਾਡੇ ਪਤੇ ਦਾ ਸੂਤ ਹੋਵੇ।
- ਜਾਇਦਾਤ ਦਾ ਸਬੂਤ: ਜੇਕਰ ਤੁਸੀਂ ਪੰਜਾਬ ਰੈਜੀਡੈਂਸ ਸਰਟੀਫਿਕੇਟ ਪੰਜਾਬ ਵਿੱਚ ਮੌਜੂਦ ਆਪਣੀ ਜਾਇਦਾਦ ਦੇ ਆਧਾਰ ਤੇ ਅਪਲਾਈ ਕਰ ਰਹੇ ਹੋਣ ਤਾਂ ਤੁਹਾਡੇ ਕੋਲੇ ਆਪਣੀ ਜਾਇਦਾਦ ਦਾ ਸਬੂਤ ਹੋਣਾ ਚਾਹੀਦਾ ਹੈ ਭਾਵ ਰਜਿਸਟਰੀ, ਫਰਦ ਜਾਂ ਸੇਲ ਡੀਡ ਦੀ ਕਾਪੀ ਹੋਣੀ ਚਾਹੀਦੀ ਹੈ।
- ਜਨਮ ਸਥਾਨ ਦਾ ਸਬੂਤ: ਜੇਕਰ ਤੁਸੀਂ ਇਹ ਸਰਟੀਫਿਕੇਟ ਪੰਜਾਬ ਵਿੱਚ ਆਪਣੇ ਜਨਮ ਦੇ ਆਧਾਰ ਤੇ ਇਹ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲੇ ਜਨਮ ਦਾ ਸਬੂਤ ਭਾਵ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਹੈ। ਜਾਂ ਤੁਹਾਡੇ ਕੋਲੇ ਪਾਸਪੋਰਟ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਸਰਪੰਚ ਨੰਬਰਦਾਰ ਜਾ ਗਸਟਡ ਅਧਿਕਾਰੀ ਤੋਂ ਸਾਈਨ ਕੀਤਾ ਹੋਇਆ ਘੋਸ਼ਣਾ ਪੱਤਰ ਹੋਣਾ ਚਾਹੀਦਾ ਹੈ।
ਅਪਲਾਈ ਕਰਨ ਦੀ ਵਿਧੀ(how to apply)
ਇਹ ਸਰਟੀਫਿਕੇਟ ਤੁਸੀਂ ਆਪਣੀ ਸੁਵਿਧਾ ਅਨੁਸਾਰ ਤਿੰਨ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ।
- ਆਨਲਾਈਨ: ਇਹ ਫਾਰਮ ਅਪਲਾਈ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਇਸ ਲਈ ਤੁਸੀਂ connect.punjab.gov.in ਤੇ ਜਾਓ ਅਤੇ ਉੱਥੇ ਆਪਣਾ ਸਰਟੀਫਿਕੇਟ ਅਪਲਾਈ ਕਰੋ ਅਤੇ ਫੀਸ ਵੀ ਉੱਥੇ ਹੀ ਜਮਾਂ ਹੋ ਜਾਵੇਗੀ ਇਸ ਲਈ ਤੁਹਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਪਵੇਗੀ।
- ਸੇਵਾ ਕੇਂਦਰ ਰਾਹੀਂ: ਆਪਣੇ ਨੇੜਲੇ ਸੇਵਾ ਕੇਂਦਰ ਜਾਓ ਟੋਕਨ ਲਵੋ ਅਤੇ ਉੱਥੇ ਆਪਰੇਟਰ ਨੂੰ ਆਪਣੇ ਦਸਤਾਵੇਜ ਜਮਾ ਕਰਵਾਓ ਅਤੇ ਫੀਸ ਜਮਾ ਕਰਵਾਓ ਤੁਹਾਡਾ ਫਾਰਮ ਅਪਲਾਈ ਕਰ ਦਿੱਤਾ ਜਾਵੇਗਾ ਇਸ ਲਈ ਤੁਹਾਨੂੰ ਕਿਸੇ ਵੀ ਐਪਲੀਕੇਸ਼ਨ ਫਾਰਮ ਨੂੰ ਭਰਨ ਦੀ ਜਰੂਰਤ ਨਹੀਂ ਪਵੇਗੀ ਸਾਰਾ ਪ੍ਰੋਸੈਸ ਆਨਲਾਈਨ ਹੈ।
- ਘਰ ਬੈਠੇ: ਘਰ ਬੈਠੇ ਤੁਸੀਂ ਸਰਕਾਰ ਦੀ ਡੋਰ ਸਟੈਪ ਡਿਲੀਵਰੀ ਰਾਹੀਂ 1076 ਤੇ ਕਾਲ ਕਰਕੇ ਵੀ ਅਪਲਾਈ ਕਰ ਸਕਦੇ ਹੋ ਇਸ ਨਾਲ ਆਪਰੇਟਰ ਤੁਹਾਡੇ ਘਰ ਆਵੇਗਾ ਅਤੇ ਤੁਹਾਡਾ ਸਰਟੀਫਿਕੇਟ ਅਪਲਾਈ ਕਰਕੇ ਜਾਵੇਗਾ
ਉਮੀਦ ਕਰਦੇ ਹਾਂ ਪੰਜਾਬ ਸੇਵਾ ਪੋਰਟਲ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਜੇਕਰ ਤੁਹਾਡਾ ਵੀ ਰੈਜੀਡੈਂਸ ਰਿਹਾਇਸ਼ ਸਰਟੀਫਿਕੇਟ ਨਹੀਂ ਬਣਿਆ ਤਾਂ ਤੁਸੀਂ ਵੀ ਜਲਦ ਹੀ ਇਹ ਸਰਟੀਫਿਕੇਟ ਬਣਵਾ ਲਓ ਅਤੇ ਸਰਕਾਰੀ ਸਕੀਮ ਯੋਜਨਾਵਾਂ ਅਤੇ ਨੌਕਰੀਆਂ ਦਾ ਲਾਭ ਲਵੋ। ਜੇਕਰ ਤੁਹਾਡੇ ਕਿਸੇ ਸਾਥੀ ਦੋਸਤ ਮਿੱਤਰ ਜਾਂ ਪਰਿਵਾਰਿਕ ਮੈਂਬਰ ਦਾ ਸਰਟੀਫਿਕੇਟ ਨਹੀਂ ਬਣਿਆ ਤਾਂ ਇਹ ਬਲੋਗ ਉਹਨਾਂ ਨਾਲ ਸਾਂਝਾ ਕਰ ਦਿਓ।
- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)

- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:

- ਸਾਲ 2026-27 ਲਈ ਇਨਕਮ ਟੈਕਸ ਰਿਟਰਨ (ITR) ਕਿਵੇਂ ਭਰੀਏ? ਜਾਣੋ ਪੂਰਾ ਤਰੀਕਾ, ਫਾਇਦੇ ਅਤੇ ਆਖਰੀ ਤਾਰੀਕਾਂ

- PM ਸੂਰਿਆ ਘਰ ਯੋਜਨਾ (PM Surya Ghar Yojana): ਸੋਲਰ ਲਗਵਾਉਣ ਲਈ ਮਿਲਣਗੇ 78000 ਰੁਪੈ,ਸੋਲਰ ਪੈਨਲ ਲਗਵਾਉਣ ਲਈ ਆਨਲਾਈਨ ਅਪਲਾਈ ਕਿਵੇਂ ਕਰੀਏ? (ਪੂਰੀ ਜਾਣਕਾਰੀ)




