ਪੰਜਾਬ ਸਰਕਾਰ ਦੀਆ ਸਾਰੀਆ ਸੇਵਾਵਾਂ(G2C services)ਲਈ ਮਨਜੂਰ ਸੁਦਾ ਦਸਤਾਵੇਜਾਂ ਦੀ ਸੂਚੀ
ਪੰਜਾਬ ਸੇਵਾ ਪੋਰਟਲ ਤੇ ਅਸੀਂ ਤੁਹਾਨੂੰ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਵੀ ਅਸੀਂ ਪੰਜਾਬ ਸਰਕਾਰ ਦੇ ਕਨੈਕਟ ਪੋਰਟਲ ਰਾਹੀਂ ਜਾਂ ਸੇਵਾ ਕੇਂਦਰ ਰਾਹੀਂ ਕੋਈ ਦਸਤਾਵੇਜ਼ ਬਣਾਉਣ ਜਾਂ ਕੋਈ ਸੇਵਾ ਲੈਣ ਲਈ ਅਪਲਾਈ ਕਰਨਾ ਹੁੰਦਾ ਹੈ ਤਾਂ ਸਾਨੂੰ ਬਹੁਤ ਸਾਰੇ ਡਾਕੂਮੈਂਟਾਂ ਦੀ ਜਰੂਰਤ ਹੁੰਦੀ ਹੈ ਜਿਵੇਂ ਕਿ ਪਛਾਣ ਦਾ ਸਬੂਤ, ਰਿਹਾਇਸ਼ ਦਾ ਸਬੂਤ ,ਜਨਮ ਦਾ ਸਬੂਤ ਆਦਿ । ਅੱਜ ਅਸੀਂ ਇਸ ਪੋਸਟ ਵਿੱਚ ਦੇਖਾਂਗੇ ਕਿ ਇਹਨਾਂ ਚੀਜ਼ਾਂ ਲਈ ਪੰਜਾਬ ਸਰਕਾਰ ਕਿਹੜੇ ਦਸਤਾਵੇਜਾਂ ਨੂੰ ਪ੍ਰਮਾਣਿਤ ਮੰਨਦੀ ਹੈ ਜਾਂ ਕਿਹੜੇ ਦਸਤਾਵੇਜ਼ਾਂ ਨੂੰ ਮੰਨਿਆ ਜਾਂਦਾ ਹੈ।
ਫਾਰਮ ਅਪਲਾਈ ਕਰਨ ਵੇਲੇ ਕਿਹੜੇ ਫਾਰਮ ਡਾਕੂਮੈਂਟ ਉਸ ਨਾਲ ਲਗਾਉਣੇ ਹਨ ਇਹ ਸਭ ਤੋਂ ਵੱਡੀ ਉਲਝਨ ਹੁੰਦੀ ਹੈ ਅੱਜ ਅਸੀਂ ਇਹ ਜਾਣਾਂਗੇ ਕਿ ਕਿਹੜੇ ਕਿਹੜੇ ਫਾਰਮ ਦੱਸਤਾਵੇਜ਼ ਪੰਜਾਬ ਸਰਕਾਰ ਦੁਆਰਾ ਮਨਜੂਰ ਸ਼ੁਦਾ ਹਨ।
ਪਛਾਣ ਦਾ ਸਬੂਤ(proof of Identity POI) :
ਪਹਿਚਾਨ ਦੇ ਸਬੂਤ ਵਜੋਂ ਅਸੀਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਇੱਕ ਡਾਕੂਮੈਂਟ ਜਾਂ ਦਸਤਾਵੇਜ ਲਗਾ ਸਕਦੇ ਹਾਂ ਜਿਸ ਵਿੱਚ ਤੁਹਾਡਾ ਨਾਮ ਅਤੇ ਤੁਹਾਡੀ ਤਸਵੀਰ ਹੋਵੇ:
- ਪਾਸਪੋਰਟ
- ਵੋਟਰ ਆਈਡੀ ਕਾਰਡ(ਜੋ ਚੋਣ ਕਮਿਸ਼ਨ ਦੁਆਰਾ ਜਾਰੀ ਕੀਤਾ ਗਿਆ ਹੋਵੇ।)
- ਆਧਾਰ ਕਾਰਡ
- ਡਰਾਈਵਿੰਗ ਲਾਈਸੈਂਸ
- ਪੈਨ ਕਾਰਡ
- ਡਾਕ ਘਰ ਜਾਂ ਬਚਤ ਖਾਤਾ ਪਾਸਬੁਕ
- ਕੇਂਦਰ ਸਰਕਾਰ ਦੁਆਰਾ ਜਾਰੀ ਸਿਹਤ ਕਾਰਡ
- ਪੈਨਸ਼ਨ ਕਾਰਡ
- ਮਾਨਤਾ ਪ੍ਰਾਪਤ ਸੰਸਥਾ ਦੁਆਰਾ ਜਾਰੀ ਕੀਤਾ ਵਿਦਿਆਰਥੀ ਆਈ ਕਾਰਡ
- ਮਨਰੇਗਾ ਕਾਰਡ
ਪਤੇ ਦਾ ਸਬੂਤ (proof of address poa)
ਤੁਹਾਡੇ ਰਿਹਾਇਸ਼ ਅਤੇ ਪਤੇ ਨੂੰ ਸਾਬਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਇੱਕ ਦਸਤਾਵੇਜ਼ ਜਿਸ ਵਿੱਚ ਤੁਹਾਡਾ ਨਾਮ ਤਸਵੀਰ ਅਤੇ ਪਤਾ ਲਿਖਿਆ ਹੋਵੇ ਵੈਧ ਮੰਨਿਆ ਜਾਵੇਗਾ:
- ਪਾਸਪੋਰਟ
- ਵੋਟਰ ਆਈਡੀ ਕਾਰਡ
- ਆਧਾਰ ਕਾਰਡ ਜਾਂ ਈ-ਆਧਾਰ ਪੱਤਰ
- ਸਰਕਾਰ ਜਾਂ ਜਨਤਕ ਖੇਤਰ ਵੱਲੋਂ ਜਾਰੀ ਪਤੇ ਦਾ ਸਰਟੀਫਿਕੇਟ
- ਨਵੀਨਤਮ ਟੈਲੀਫੋਨ ਬਿੱਲ (BSNL), ਬਿਜਲੀ, ਪਾਣੀ ਜਾਂ ਗੈਸ ਕਨੈਕਸ਼ਨ ਦਾ ਬਿੱਲ (ਬਿਨੈਕਾਰ ਦੇ ਨਾਮ ‘ਤੇ)
- ਰਜਿਸਟਰਡ ਕਿਰਾਏ ਦਾ ਕੰਟਰੈਕਟ (ਇੱਕ ਸਾਲ ਤੋਂ ਵੱਧ ਸਮੇਂ ਲਈ)
- ਇਨਕਮ ਟੈਕਸ ਅਸੈਸਮੈਂਟ ਆਰਡਰ
- ਚੱਲ ਰਹੇ ਬੈਂਕ ਖਾਤੇ ਦੀ ਫੋਟੋ ਵਾਲੀ ਪਾਸਬੁੱਕ
ਜਨਮ ਮਿਤੀ ਦਾ ਸਬੂਤ(proof of date of birth p o b)
ਉਮਰ ਜਾਂ ਜਨਮ ਮਿਤੀ ਦੇ ਸਬੂਤ ਲਈ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਦਸਤਾਵੇਜ਼ ਚੱਲੇਗਾ।
- ਰਜਿਸਟਰਾਰ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ (Birth Certificate)
- ਮੈਟ੍ਰਿਕ (ਦਸਵੀਂ), ਮਾਈਗ੍ਰੇਸ਼ਨ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ ਜਿਸ ਵਿੱਚ ਜਨਮ ਮਿਤੀ ਲਿਖੀ ਹੋਵੇ
- ਪੈਨ (PAN) ਕਾਰਡ
- ਪਾਸਪੋਰਟ
- ਸਰਕਾਰੀ ਕਰਮਚਾਰੀਆਂ ਦੇ ਮਾਮਲੇ ਵਿੱਚ ਸੇਵਾ ਰਿਕਾਰਡ ਜਾਂ ਪੈਨਸ਼ਨ ਆਰਡਰ ਦੀ ਕਾਪੀ
- ਵੋਟਰ ਆਈਡੀ ਕਾਰਡ
ਇਹ ਜਾਣਕਾਰੀ ਪੰਜਾਬ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਦੇ ਅਧਾਰਿਤ ਹੈ ਜਦੋਂ ਵੀ ਕਿਸੇ ਡਾਕੂਮੈਂਟ ਜਾਂ ਸੇਵਾ ਲਈ ਫਾਈਲ ਤਿਆਰ ਘਰੋਂ ਤਾਂ ਇਨਾ ਦਸਤਾਵੇਜਾਂ ਦਾ ਜਰੂਰ ਖਿਆਲ ਰੱਖੋ।
ਹੋਰ ਸਰਕਾਰੀ ਸਕੀਮਾਂ, ਪ੍ਰਮਾਣ ਪੱਤਰਾਂ ਅਤੇ ਨੌਕਰੀਆਂ ਦੀ ਜਾਣਕਾਰੀ ਲਈ ਪੰਜਾਬ ਸੇਵਾ ਪੋਰਟਲ (Punjab Sewa Portal) ਨਾਲ ਜੁੜੇ ਰਹੋ! ਇਸ ਪੋਸਟ ਨੂੰ ਆਪਣੇ ਜਾਣ-ਪਛਾਣ ਵਾਲਿਆਂ ਨਾਲ ਜ਼ਰੂਰ ਸਾਂਝਾ ਕਰੋ।
- National Scholarship Portal (NSP) 2026-27: ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕੌਣ ਅਤੇ ਕਿਵੇਂ ਕਰ ਸਕਦਾ ਹੈ ਅਪਲਾਈ? (ਪੂਰੀ ਜਾਣਕਾਰੀ)
- ਈ-ਸੇਵਾ ਪੰਜਾਬ ਪੋਰਟਲ (e-Sewa Punjab): ਆਨਲਾਈਨ ਸਰਟੀਫਿਕੇਟ ਅਪਲਾਈ, ਸਟੇਟਸ ਚੈੱਕ ਅਤੇ ਪੂਰੀ ਜਾਣਕਾਰੀ
- 🚨 ਕੀ ਤੁਹਾਡੇ ਵਾਰਡ ਦਾ ਉਮੀਦਵਾਰ ਸਹੀ ਹੈ? ਵੋਟ ਪਾਉਣ ਤੋਂ ਪਹਿਲਾਂ ਮੋਬਾਈਲ ‘ਤੇ ਇੰਝ ਚੈੱਕ ਕਰੋ ਉਮੀਦਵਾਰ ਦੀ ਪੂਰੀ ‘ਕੁੰਡਲੀ’ (Nagar Nigam Elections 2026)
- ਪੰਜਾਬ ਵਿੱਚ ਵੋਟਰ ਸੂਚੀ ਦੀ ਨਵੀਂ ਚੈਕਿੰਗ (Special Intensive Revision) ਸ਼ੁਰੂ: ਜਾਣੋ BLO ਤੁਹਾਡੇ ਘਰ ਕਦੋਂ ਆਵੇਗਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
- ਮੁਫਤ ਵਿੱਚ ਬਣਾਓ ਆਪਣਾ Digital Study & Work Tracker: ਪੜ੍ਹਾਈ ਅਤੇ ਰੋਜ਼ਾਨਾ ਕੰਮਾਂ ਦਾ ਹਿਸਾਬ ਰੱਖਣ ਦਾ ਸਮਾਰਟ ਤਰੀਕਾ:








