ਪੰਜਾਬ ਮੁਫਤ ਬਿਜਲੀ ਸਕੀਮ(300ਯੂਨਿਟ) (PUNJAB FREE ELECTRICITY SCHEME): ਜਾਣੋ ਬਿੱਲ ਜੀਰੋ ਆਉਂਦੇ ਨਿਯਮ ਅਤੇ ਸ਼ਰਤਾਂ?

ਪੰਜਾਬ ਸਰਕਾਰ 300 ਯੂਨਿਟ ਮੁਫ਼ਤ ਬਿਜਲੀ ਸਕੀਮ ਪੀ.ਐਸ.ਪੀ.ਸੀ.ਐਲ

ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਹਰ ਚੀਜ਼ ਦਾ ਭਾਵ ਵੱਧਦਾ ਜਾ ਰਿਹਾ ਹੈ ਅਤੇ ਗਰੀਬ ਅਤੇ ਮੱਧ ਵਰਗੀ ਪਰਿਵਾਰ ਨੂੰ ਜੀਵਨ ਬਤੀਤ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਅੱਜ ਦੇ ਇਸ ਮਹਿੰਗਾਈ ਬਾਰੇ ਦੌਰ ਵਿੱਚ ਪੰਜਾਬ ਸਰਕਾਰ ਦੀ ਮੁਫਤ ਬਿਜਲੀ ਸਕੀਮ (FREE ELECTRICITY SCHEME PUNJAB)ਲੋਕਾਂ ਨੂੰ ਬਹੁਤ ਰਾਹਤ ਪ੍ਰਦਾਨ ਕਰਦੀ ਹੈ।

ਇਸ ਸਕੀਮ ਅਧੀਨ ਹਰ ਲੋੜਵੰਦ ਅਤੇ ਯੋਗ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਪੰਜਾਬ ਵਿੱਚ ਬਿਜਲੀ ਦਾ ਬਿੱਲ ਦੋ ਮਹੀਨਿਆਂ ਵਿੱਚ ਇੱਕ ਵਾਰ ਆਉਂਦਾ ਹੈ ਇਸ ਲਈ ਤੁਸੀਂ ਇਸ ਨੂੰ 600 ਯੂਨਿਟ ਲਗਾ ਸਕਦੇ ਹੋ ਭਾਵ ਇੱਕ ਪਰਿਵਾਰ ਨੂੰ ਇੱਕ ਬਿੱਲ ਤੇ 600 ਯੂਨਿਟ ਮਾਫ ਹੁੰਦੀ ਹੈ।(FREE ELECTRICITY SCHEME PUNJAB)

ਪੰਜਾਬ ਵਿੱਚ ਇਸ ਸਮੇਂ ਲਗਭਗ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਦੀਆਂ ਨਿਯਮਾਂ ਅਤੇ ਸ਼ਰਤਾਂ ਬਾਰੇ ਉਲਝਣ ਰਹਿੰਦੀ ਹੈ। ਅਤੇ ਉਹਨਾਂ ਨੂੰ ਬਿੱਲ ਦੀ ਅਦਾਇਗੀ ਵੀ ਕਰਨੀ ਪੈਂਦੀ ਹੈ ਆਓ ਇਸ ਸਕੀਮ ਦੇ ਨਿਯਮ ਅਤੇ ਸ਼ਰਤਾਂ ਨੂੰ ਆਸਾਨ ਭਾਸ਼ਾ ਵਿੱਚ ਸੌਖੇ ਤਰੀਕੇ ਨਾਲ ਸਮਝਦੇ ਹਾਂ।

ਨਿਯਮ/ਸਰਤਾ :

ਇਹ ਨਿਯਮ ਅਤੇ ਸ਼ਰਤਾਂ ਤੁਹਾਡੀ ਕੈਟਾਗਰੀ ਦੇ ਹਿਸਾਬ ਨਾਲ ਅਲੱਗ ਅਲੱਗ ਹਨ ਭਾਵ ਕਿ ਆਮ ਵਰਗ ਜਨਰਲ ਲਈ ਅਲੱਗ ਨਿਯਮ ਅਤੇ ਸ਼ਰਤਾਂ ਹਨ ਅਤੇ ਐਸਸੀ ਅਤੇ ਬੀਸੀ ਕੈਟਾਗਰੀਆਂ ਲਈ ਅਲੱਗ ਅਲੱਗ ਸ਼ਰਤਾਂ ਹਨ ਆਓ ਜਾਣਦੇ ਹਾਂ ਇਹਨਾਂ ਨਿਯਮਾਂ ਤੇ ਸ਼ਰਤਾਂ ਨੂੰ।

1 ਆਮ ਵਰਗ (GENERAL CATEGORY)

  • ਜੇਕਰ ਤੁਸੀਂ ਦੋ ਮਹੀਨਿਆਂ ਵਿੱਚ 600 ਯੂਨਿਟ ਜਾਂ ਇਸਤੋਂ ਘੱਟ ਬਿਜਲੀ ਖਰਚਦੇ ਹੋ (ਮੰਨ ਲਓ ਤੁਹਾਡਾ ਮੀਟਰ 580 ਜਾਂ 599 ਯੂਨਿਟ ਕੱਢਦਾ ਹੈ), ਤਾਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ, ਤੁਹਾਡਾ ਬਿੱਲ ਜ਼ੀਰੋ (0) ਆਵੇਗਾ।
  • ​ਪਰ ਧਿਆਨ ਰੱਖੋ: ਜੇਕਰ ਤੁਹਾਡੀ ਖਪਤ ਦੋ ਮਹੀਨਿਆਂ ਵਿੱਚ 600 ਯੂਨਿਟ ਤੋਂ ਇੱਕ ਯੂਨਿਟ ਵੀ ਉੱਪਰ ਟੱਪ ਗਈ (ਮੰਨ ਲਓ 601 ਯੂਨਿਟ ਆ ਗਈ), ਤਾਂ ਤੁਹਾਡੀ ਮੁਫ਼ਤ ਬਿਜਲੀ ਵਾਲੀ ਸਹੂਲਤ ਖਤਮ ਹੋ ਜਾਵੇਗੀ। ਤੁਹਾਨੂੰ ਪੂਰੇ ਦੇ ਪੂਰੇ 601 ਯੂਨਿਟਾਂ ਦਾ ਪੈਸਾ (ਬਿੱਲ) ਭਰਨਾ ਪਵੇਗਾ।

2 SC, BC, BPL ਅਤੇ ਆਜ਼ਾਦੀ ਘੁਲਾਟੀਆਂ ਲਈ ਕੀ ਨਿਯਮ ਹੈ?

  • ਪੰਜਾਬ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ (BPL) ਰਹਿਣ ਵਾਲੇ, ਅਨੁਸੂਚਿਤ ਜਾਤੀ (SC) ਅਤੇ ਪਛੜੀਆਂ ਸ਼੍ਰੇਣੀਆਂ (BC) ਨੂੰ ਇਸ ਸਕੀਮ ਵਿੱਚ ਖਾਸ ਛੋਟ ਦਿੱਤੀ ਹੈ:
  • ​ਇਹਨਾਂ ਵਰਗਾਂ ਨੂੰ ਵੀ ਦੋ ਮਹੀਨਿਆਂ ਦੇ 600 ਯੂਨਿਟ ਮੁਫ਼ਤ ਮਿਲਦੇ ਹਨ (ਜੇਕਰ 600 ਤੋਂ ਘੱਟ ਹੈ ਤਾਂ ਬਿੱਲ ਜ਼ੀਰੋ ਆਵੇਗਾ)।
  • ​ਫਾਇਦਾ ਕੀ ਹੈ? ਜੇਕਰ ਇਹਨਾਂ ਦਾ ਬਿੱਲ ਦੋ ਮਹੀਨਿਆਂ ਵਿੱਚ 600 ਯੂਨਿਟ ਤੋਂ ਉੱਪਰ ਚਲਾ ਜਾਂਦਾ ਹੈ (ਮੰਨ ਲਓ 650 ਯੂਨਿਟ ਆ ਗਿਆ), ਤਾਂ ਇਹਨਾਂ ਨੂੰ ਜਨਰਲ ਵਰਗ ਵਾਂਗ ਪੂਰੇ 650 ਯੂਨਿਟਾਂ ਦਾ ਬਿੱਲ ਨਹੀਂ ਦੇਣਾ ਪਵੇਗਾ।
  • ​ਇਹਨਾਂ ਦੇ ਪਹਿਲੇ 600 ਯੂਨਿਟ ਮੁਫ਼ਤ ਹੀ ਰਹਿਣਗੇ, ਇਹਨਾਂ ਨੂੰ ਸਿਰਫ਼ ਉੱਪਰਲੇ ਖਰਚੇ ਗਏ 50 ਯੂਨਿਟਾਂ (650 – 600) ਦਾ ਹੀ ਬਿੱਲ ਭਰਨਾ ਪਵੇਗਾ।
  • ​ਜ਼ਰੂਰੀ ਸ਼ਰਤ: ਇਸ ਛੋਟ ਦਾ ਲਾਭ ਲੈਣ ਲਈ ਇਹਨਾਂ ਪਰਿਵਾਰਾਂ ਦਾ ਆਪਣਾ ਜਾਤੀ ਸਰਟੀਫਿਕੇਟ (Caste Certificate) ਜਾਂ BPL ਕਾਰਡ ਬਿਜਲੀ ਬੋਰਡ (PSPCL) ਦੇ ਦਫ਼ਤਰ ਵਿੱਚ ਜਮ੍ਹਾਂ ਹੋਣਾ ਲਾਜ਼ਮੀ ਹੈ।

ਖਾਸ ਗੱਲਾ:

  • ਇਹ ਸਕੀਮ ਆ ਸਿਰਫ ਘਰੇਲੂਮੀਟਰਾਂ ਭਾਵ ਘਰ ਵਿੱਚ ਲੱਗੇ ਮੀਟਰਾਂ ਲਈ
  • ਮੀਟਰ ਦਾ ਪਹਿਲਾ ਵਾਲਾ ਬਕਾਇਆ ਕਲੀਅਰ ਹੋਣਾ ਚਾਹੀਦਾ ਹੈ।

ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਇਸ ਜਾਣਕਾਰੀ ਨੂੰ ਤੁਸੀਂ ਲੋੜਵੰਦਾਂ ਤੱਕ ਜਾਂ ਆਪਣੇ ਪਰਿਵਾਰ ਮੈਂਬਰਾਂ ਨਾਲ ਜਰੂਰ ਸਾਂਝੀ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਅਤੇ ਹਰ ਤਰ੍ਹਾਂ ਦੀ ਸਰਕਾਰੀ ਯੋਜਨਾ ਦੀ ਜਾਣਕਾਰੀ ਲਈ ਪੰਜਾਬ ਸੇਵਾ ਪੋਰਟਲ ਨਾਲ ਜੁੜੇ ਰਹੋ। ਸਾਡੇ ਵਟਸਐਪ ਗਰੁੱਪ ਨਾਲ ਜੁੜਨ ਲਈ ਉੱਪਰ ਦਿੱਤੇ ਜੁਆਇਨ ਬਟਨ ਤੇ ਕਲਿੱਕ ਕਰ ਸਕਦੇ ਹੋ।

Leave a Comment

Your email address will not be published. Required fields are marked *

Scroll to Top