15 ਅਪ੍ਰੈਲ ਤੋਂ 7 ਜਿਲ੍ਹਿਆਂ ‘ਚ ਰਜਿਸਟ੍ਰੇਸ਼ਨ ਸ਼ੁਰੂ, ਔਰਤਾਂ ਨੂੰ ਮਿਲਣਗੇ ₹1000/1500 ਰੁਪੈ, Mukh Mantri Mavan Dhiyan Satkar Yojana Punjab:

ਮੁੱਖ ਮੰਤਰੀ ਮਾਵਾ ਧੀਆ ਸਤਿਕਾਰ ਯੋਜਨਾ , 1000/1500 ਰੁਪੈ ਮਿਲਣੇ ਸ਼ੁਰੂ , ਫਾਰਮ ਦੀ ਤਸਵੀਰ

ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਬਹੁਤ ਹੀ ਅਹਿਮ ਅਤੇ ਵੱਡੀ scheme ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਨਾਮ ਹੈ – ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ (Mukh Mantri Mavan Dhiyan Satkar Yojana)। ਇਸ ਯੋਜਨਾ ਦਾ ਮੁੱਖ ਉਦੇਸ਼ ਔਰਤਾਂ ਨੂੰ ਹਰ ਮਹੀਨੇ ਵਿੱਤੀ ਸਹਾਇਤਾ (Financial help) ਪ੍ਰਦਾਨ ਕਰਨਾ ਹੈ।


​ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ 14 ਅਪ੍ਰੈਲ ਨੂੰ ਆਦਮਪੁਰ ਰੈਲੀ ਦੌਰਾਨ ਇਸ ਯੋਜਨਾ ਨੂੰ officially ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸਦੀ Registration 15 ਅਪ੍ਰੈਲ ਤੋਂ, ਚੁਣੇ ਹੋਏ ਜਿਲ੍ਹਿਆਂ ਅਤੇ ਹਲਕਿਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ।

ਕੀ ਤੁਸੀਂ ਵੀ ਇਸ scheme ਦਾ ਲਾਭ ਲੈ ਸਕਦੇ ਹੋ? ਆਓ ਜਾਣਦੇ ਹਾਂ ਪੂਰੀ ਜਾਣਕਾਰੀ।

ਕਿੱਥੇ-ਕਿੱਥੇ ਸ਼ੁਰੂ ਹੈ ਰਜਿਸਟ੍ਰੇਸ਼ਨ? (7 ਜ਼ਿਲਿਆਂ ਦੇ 9 ਹਲਕੇ)

ਸਭ ਤੋਂ ਪਹਿਲਾਂ, ਆਓ ਦੇਖੀਏ ਕਿ ਕਿਹੜੇ-ਕਿਹੜੇ ਜਿਲ੍ਹਿਆਂ (Districts) ਅਤੇ ਵਿਧਾਨ ਸਭਾ ਹਲਕਿਆਂ (Constituencies) ਵਿੱਚ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਸਿਰਫ਼ ਇਹਨਾਂ ਖੇਤਰਾਂ ਦੀਆਂ ਰਿਹਾਇਸ਼ੀ ਔਰਤਾਂ ਹੀ ਇਸ ਸਮੇਂ ਅਪਲਾਈ ਕਰ ਸਕਦੀਆਂ ਹਨ:

7 ਜਿਲ੍ਹੇ (Districts):

  • ਮੁਕਤਸਰ (Muktsar)
  • ​ਰੋਪੜ (Rupnagar/Ropar)
  • ​ਪਟਿਆਲਾ (Patiala)
  • ​ਸੰਗਰੂਰ (Sangrur)
  • ​ਮੋਗਾ (Moga)
  • ​ਜਲੰਧਰ (Jalandhar)
  • ​ਫਰੀਦਕੋਟ (Faridkot)

ਜ਼ਿਲ੍ਹਿਆਂ ਵਿੱਚੋ ਚੁਣੇ ਗਏ 9 ਵਿਧਾਨ ਸਭਾ ਹਲਕੇ (Constituencies):

  • ਮਲੋਟ (Malout)
  • ​ਸ੍ਰੀ ਆਨੰਦਪੁਰ ਸਾਹਿਬ (Sri Anandpur Sahib)
  • ​ਸੁਨਾਮ (Sunam)
  • ​ਬਟਾਲਾ (Batala)
  • ​ਮੋਗਾ (Moga)
  • ​ਪਟਿਆਲਾ ਦਿਹਾਤੀ (Patiala Rural)
  • ​ਆਦਮਪੁਰ (Adampur)
  • ​ਦਿੜਬਾ (Dirba)
  • ​ਕੋਟਕਪੂਰਾ (Kotkapura)

ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਖੇਤਰ ਵਿੱਚ ਰਹਿੰਦੇ ਹੋ, ਤਾਂ ਤੁਸੀਂ 15 ਅਪ੍ਰੈਲ ਤੋਂ ਆਪਣੀ Registration ਕਰਵਾ ਸਕਦੇ ਹੋ।

ਔਰਤਾਂ ਨੂੰ ਕਿੰਨੀ ਮਿਲੇਗੀ ਸਹਾਇਤਾ ਰਾਸ਼ੀ?

ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਵਿੱਤੀ ਸਹਾਇਤਾ ਮਿਲੇਗੀ, ਜੋ ਉਹਨਾਂ ਦੀ ਸ਼੍ਰੇਣੀ (Category) ‘ਤੇ ਨਿਰਭਰ ਕਰਦੀ ਹੈ:

  • ਜਨਰਲ ਸ਼੍ਰੇਣੀ (General Category): ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਮਿਲੇਗਾ।
  • ​ਅਨੁਸੂਚਿਤ ਜਾਤੀ ਸ਼੍ਰੇਣੀ (SC Category): ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਦੱਸ ਦਈਏ ਕਿ ਇਸ scheme ਦਾ ਐਲਾਨ ਪੰਜਾਬ ਸਰਕਾਰ ਵੱਲੋਂ 8 ਮਾਰਚ ਦੇ ਬਜਟ (Budget) ਵਿੱਚ ਕੀਤਾ ਗਿਆ ਸੀ।


​ਕਿਵੇਂ ਕਰੀਏ ਰਜਿਸਟ੍ਰੇਸ਼ਨ? ਜ਼ਰੂਰੀ ਦਸਤਾਵੇਜ਼ ਅਤੇ ਸਥਾਨ


ਰਜਿਸਟ੍ਰੇਸ਼ਨ ਪ੍ਰਕਿਰਿਆ ਬਹੁਤ ਹੀ ਸਾਦੀ ਰੱਖੀ ਗਈ ਹੈ:

ਜ਼ਰੂਰੀ ਦਸਤਾਵੇਜ਼ (Required Documents): ਬਿਨੈਕਾਰ ਕੋਲ ਪੰਜਾਬ ਦਾ ਬਣਿਆ ਆਧਾਰ ਕਾਰਡ (Aadhaar Card) ਅਤੇ ਵੋਟਰ ਆਈਡੀ ਕਾਰਡ (Voter ID Card) ਹੋਣਾ ਲਾਜ਼ਮੀ ਹੈ।

ਸਥਾਨ: ਤੁਸੀਂ ਆਪਣੇ ਨਜ਼ਦੀਕੀ ਆਂਗਣਵਾੜੀ ਕੇਂਦਰਾਂ (Anganwadi Centers) ਅਤੇ ਸੇਵਾ ਕੇਂਦਰਾਂ (Sewa Kendras) ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।


ਫੀਸ (Fees): ਇਹ registration ਪੂਰੀ ਤਰ੍ਹਾਂ ਮੁਫ਼ਤ (Free of cost) ਹੋਵੇਗੀ। ਲੋਕਾਂ ਦੀ ਸਹੂਲਤ ਲਈ facilitators ਦੀ ਤਾਇਨਾਤੀ ਵੀ ਕੀਤੀ ਜਾ ਸਕਦੀ ਹੈ।

ਪੈਸੇ ਕਿਵੇਂ ਮਿਲਣਗੇ ਅਤੇ ਹੋਰ ਜ਼ਰੂਰੀ ਗੱਲਾਂ

ਸਹਾਇਤਾ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ DBT (Direct Benefit Transfer) ਰਾਹੀਂ ਭੇਜੀ ਜਾਵੇਗੀ।
​ਜੇਕਰ ਕਿਸੇ ਕਾਰਨ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੀ ਅਗਲੀ ਕਿਸ਼ਤ ਰੋਕ ਦਿੱਤੀ ਜਾਵੇਗੀ। ਹਾਲਾਂਕਿ, ਪਹਿਲਾਂ ਦਿੱਤੀ ਜਾ ਚੁੱਕੀ ਰਕਮ ਵਾਪਸ (Recover) ਨਹੀਂ ਕਰਵਾਈ ਜਾਵੇਗੀ।
​ਇਸ ਪੂਰੀ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਿਗਰਾਨੀ (Monitoring) ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਕਮੇਟੀ ਵੀ ਬਣਾਈ ਗਈ ਹੈ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬ ਸੇਵਾ ਪੋਰਟਲ ਨਾਲ ,ਸਾਡੇ Whatsappਗਰੁੱਪ ਵਿੱਚ ਸ਼ਾਮਿਲ ਹੋਣ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਾਂ।

https://chat.whatsapp.com/KkxaLBLRb9o8G7B3aJZIwT?mode=gi_t

Whatsaap link☝🏻

Leave a Comment

Your email address will not be published. Required fields are marked *

Scroll to Top