ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ: ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ (2026)

ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗਾਂ ਲਈ ਮੁਫ਼ਤ ਧਾਰਮਿਕ ਯਾਤਰਾ

ਸਾਡੇ ਸਮਾਜ ਵਿੱਚ ਹਰ ਇਨਸਾਨ ਖਾਸ ਕਰਕੇ ਬਜ਼ੁਰਗਾਂ ਦਾ ਇਹ ਦਿਲੀ ਸੁਪਨਾ ਆਉਂਦਾ ਹੈ ਕਿ ਉਹ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਅਤੇ ਆਪਣਾ ਜੀਵਨ ਸਫਲ ਕਰਨ। ਪਰ ਕਈ ਵਾਰ ਪੈਸੇ ਦੀ ਕਮੀ ਜਾਂ ਆਰਥਿਕ ਨਿਸ਼ਾਨੀਆਂ ਕਾਰਨ ਉਹਨਾਂ ਦੀ ਇਹ ਦਿਲ ਇੱਛਾ ਅਧੂਰੀ ਰਹਿ ਜਾਂਦੀ ਹੈ।

ਇਸ ਗੱਲ ਦਾ ਹੱਲ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਦੇ ਲੋਕਾਂ ਖਾਸ ਕਰਕੇ ਬਜ਼ੁਰਗਾਂ ਨੂੰ ਸਿੱਖ ਧਰਮ ਦਾ ਅਤੇ ਬਾਕੀ ਧਰਮਾਂ ਦੀਆਂ ਵੀ ਧਾਰਮਿਕ ਸਥਾਨਾਂ ਤੇ ਯਾਤਰਾ ਸਰਕਾਰ ਦੁਆਰਾ ਕਰਵਾਈ ਜਾਂਦੀ ਹੈ। ਇਸ ਦਾ ਸਾਰਾ ਖਰਚ ਸਰਕਾਰ ਦੁਆਰਾ ਕੀਤਾ ਜਾਂਦਾ ਹੈ

ਇਸ ਯਾਤਰਾ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਨਾਲ ਨਾਲ ਹਿੰਦੂ ਮੁਸਲਿਮ ਅਤੇ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ

ਯਾਤਰੀਆਂ ਨੂੰ ਆਪਣੇ ਕੋਲੋਂ ਇੱਕ ਵੀ ਰੁਪਇਆ ਖਰਚ ਕਰਨ ਦੀ ਜਰੂਰਤ ਨਹੀਂ ਹੁੰਦੀ ਸਾਰਾ ਖਰਚਾ ਸਰਕਾਰ ਕਰਦੀ ਹੈ ਇਸ ਤੋਂ ਇਲਾਵਾ ਯਾਤਰੀਆਂ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਹਨ।।

  • ਆਉਣ ਜਾਣ ਦਾ ਮੁਫਤ ਸਫਰ: ਯਾਤਰੀਆਂ ਦੇ ਸਫਰ ਲਈ ਮੁਫਤ ਏਸੀ ਬੱਸਾਂ ਅਤੇ ਲੰਬੀ ਦੂਰੀ ਲਈ ਟ੍ਰੇਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਫਰ ਲਈ ਸ਼ਰਧਾਲੂਆਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ।
  • ਰਹਿਨ ਅਤੇ ਖਾਣ ਪੀਣ ਦਾ ਪ੍ਰਬੰਧ: ਯਾਤਰਾ ਦੌਰਾਨ ਰਸਤੇ ਵਿੱਚ ਅਤੇ ਯਾਤਰਾ ਵਾਲੇ ਤੀਰਥ ਸਥਾਨ ਤੇ ਪਹੁੰਚ ਕੇ ਵਧੀਆ ਹੋਟਲਾਂ ਤੇ ਸਰਾਵਾਂ ਦਾ ਰਹਿਣ ਲਈ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਸ਼ਰਧਾਲੂਆਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
  • ਮੈਡੀਕਲ ਸਹੂਲਤ: ਯਾਤਰਾ ਦੌਰਾਨ ਜੇਕਰ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਵੀ ਮੈਡੀਕਲ ਸਹੂਲਤ ਦੀ ਜਰੂਰਤ ਪੈਂਦੀ ਹੈ। ਤਾਂ ਉਹ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ।

ਕਿਹੜੇ ਕਿਹੜੇ ਤੀਰਥ ਸਥਾਨਾਂ ਤੇ ਲਿਜਾਇਆ ਜਾਂਦਾ ਹੈ?

ਸਰਕਾਰ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਕਈ ਧਾਰਮਿਕ ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਵੇਂ ਕਿ:

  • ​ਸ੍ਰੀ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ)
  • ​ਸ੍ਰੀ ਪਟਨਾ ਸਾਹਿਬ (ਬਿਹਾਰ)
  • ​ਕਾਸ਼ੀ ਵਿਸ਼ਵਨਾਥ (ਵਾਰਾਣਸੀ)
  • ​ਮਾਤਾ ਵੈਸ਼ਨੋ ਦੇਵੀ (ਕਟੜਾ)
  • ​ਅਜਮੇਰ ਸ਼ਰੀਫ ਦਰਗਾਹ
  • ​ਸਾਲਾਸਰ ਬਾਲਾਜੀ ਧਾਮ

ਯਾਤਰਾ ਤੇ ਜਾਣ ਲਈ ਕੀ ਯੋਗਤਾ ਚਾਹੀਦੀ ਹੈ, ਅਤੇ ਫਾਰਮ ਕਿਵੇਂ ਭਰੀਏ?

ਯੋਗਤਾਂ : ਅਪਲਾਈ ਕਰਨ ਵਾਲਾ ਵਿਅਕਤੀ ਪੰਜਾਬ ਦਾ ਪੱਕਾ ਵਸਨੀਕ ਹੋਣਾ ਚਾਹੀਦਾ। ਸ਼ਰਧਾਲੂ ਦੀ ਉਮਰ 50 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀਆਂ ਸ਼ਰਤਾਂ ਵਿੱਚ ਕਈ ਕਾਰਨਾਂ ਕਰਕੇ ਛੋਟ ਵੀ ਮਿਲ ਜਾਂਦੀ ਹੈ ਇਸ ਲਈ ਤੁਸੀਂ ਫਾਰਮ ਅਪਲਾਈ ਕਰਨ ਸਮੇਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਜਰੂਰੀ ਕਾਗਜ਼: ਤੁਹਾਡੇ ਕੋਲੇ ਤੁਹਾਡਾ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਅਤੇ ਇੱਕ ਸਰਕਾਰੀ ਡਾਕਟਰ ਦੁਆਰਾ ਬਣਾਇਆ ਗਿਆ ਫਿਟਨੈਸ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੋ ਦੱਸੇ ਕਿ ਤੁਸੀਂ ਸਫਰ ਕਰਨ ਲਈ ਯੋਗ ਹੋ

ਅਪਲਾਈ ਕਿੱਥੇ ਕਰੀਏ?

ਜਦੋਂ ਵੀ ਸਰਕਾਰ ਦੁਬਾਰਾ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਂਦਾ ਹੈ। ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਡੀਸੀ ਦਫਤਰ ਜਾਂ ਐਸਡੀਐਮ ਦਾ ਦਫਤਰ ਵਿੱਚ ਜਾ ਕੇ ਆਪਣੀ ਅਰਜੀ ਦੇ ਸਕਦੇ ਹੋ।

ਤੁਸੀਂ ਆਪਣੀ ਅਰਜ਼ੀ ਆਪਣੇ ਪਿੰਡ ਦੀ ਪੰਚਾਇਤ ਜਾਂ ਐਮਸੀ ਰਾਹੀਂ ਵੀ ਦੇ ਸਕਦੇ ਹੋ ਜੋ ਕਿ ਬਹੁਤ ਆਸਾਨ ਹੈ ਅਤੇ ਤੁਹਾਡੇ ਲਈ ਸੁਵਿਧਾਜਨਕ ਹੈ।

ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰ ਨਾਲ ਸਾਂਝਾ ਕਰੋ ਅਤੇ ਇਸ ਤਰ੍ਹਾਂ ਦੀ ਜਾਣਕਾਰੀ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਨ ਲਈ ਜੁੜੇ ਰਹੋ ਪੰਜਾਬ ਸੇਵਾ ਪੋਰਟਲ ਨਾਲ।

Leave a Comment

Your email address will not be published. Required fields are marked *

Scroll to Top