ਦੇਖੋ ਆਮ ਆਦਮੀ ਕਲੀਨਿਕ (Aam Aadmi Clinic) ਵਿੱਚ ਕਿਹੜੀਆਂ ਦਵਾਈਆਂ ਅਤੇ ਟੈਸਟ ਹੁੰਦੇ ਹਨ ਬਿਲਕੁਲ ਮੁਫਤ? ਮੁਫ਼ਤ ਟੈਸਟ ਅਤੇ ਦਵਾਈਆਂ ਦੀ ਪੂਰੀ ਜਾਣਕਾਰੀ (2026)

ਪੰਜਾਬ ਆਮ ਆਦਮੀ ਕਲੀਨਿਕ ਮੁਫ਼ਤ ਦਵਾਈਆਂ ਅਤੇ ਟੈਸਟ ਸਹੂਲਤ

ਕਈ ਵਾਰ ਸਾਨੂੰ ਮਾਮੂਲੀ ਖਾਂਸੀ ਜੁਕਾਮ ਜਾਂ ਛੋਟੀ ਜਿਹੀ ਬਿਮਾਰੀ ਲਈ ਵੀ ਪ੍ਰਾਈਵੇਟ ਡਾਕਟਰਾਂ ਨੂੰ ਬਹੁਤ ਸਾਰੇ ਪੈਸੇ ਦੇਣੇ ਪੈ ਜਾਂਦੇ ਹਨ ਭਾਵ ਸਾਡਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ। ਜੇਕਰ ਛੋਟੀ ਜਿਹੀ ਬਿਮਾਰੀ ਲਈ ਸਰਕਾਰੀ ਹਸਪਤਾਲ ਵਿੱਚ ਜਾਈਏ ਤਾਂ ਸਾਨੂੰ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। AAM AADAMI CLINIC PUNJAB

ਇਸੇ ਪਰੇਸ਼ਾਨੀ ਦਾ ਹੱਲ ਕਰਦਾ ਹੈ ਆਮ ਆਦਮੀ ਕਲੀਨਿਕ (MOHALLA CLINIC PUNJAB)ਇਸ ਵਿੱਚ ਤੁਸੀਂ ਕਿਸੇ ਵੀ ਬਿਮਾਰੀ ਦੀ ਬਿਲਕੁਲ ਮੁਫਤ ਦਵਾਈ ਪ੍ਰਾਪਤ ਕਰ ਸਕਦੇ ਆਂ । ਬਹੁਤ ਤਰ੍ਹਾਂ ਦੀਆਂ ਦਵਾਈਆਂ ਅਤੇ ਬਹੁਤ ਸਾਰਿਆਂ ਦੇ ਟੈਸਟ ਇੱਥੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ

ਆਮ ਆਦਮੀ ਕਲੀਨਿਕ ਜਾਂ ਮੁਹੱਲਾ ਕਲੀਨਿਕ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ ਬਜਟ ਵਿੱਚ 351 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ ਜੇਕਰ ਤੁਸੀਂ ਵੀ ਹਜੇ ਤੱਕ ਇਨਾ ਮੁਹੱਲਾ ਕਲੀਨਿਕਾ ਦਾ ਲਾਭ ਨਹੀਂ ਲਿਆ ਤਾਂ ਆਓ ਜਾਣਦੇ ਹਾਂ ਇਸ ਵਿੱਚ ਕੀ ਕਿਸ ਸਹੂਲਤਾਂ ਮਿਲਦੀਆਂ ਹਨ।

ਕਲੀਨਿਕ ਵਿੱਚ ਮੁਫਤ ਦਵਾਈਆਂ ਦੀ ਸਹੂਲਤ(FREE MEDICINE)

  • ਆਮ ਆਦਮੀ ਕਲੀਨਿਕ ਵਿੱਚ ਡਾਕਟਰ ਨੂੰ ਦਿਖਾਉਣ ਦੀ ਕੋਈ ਪਰਚੀ ਫੀਸ ਨਹੀਂ ਹੈ। ਇੱਥੇ 80 ਤੋਂ ਵੱਧ ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ:
  • ​ਬੁਖਾਰ, ਖਾਂਸੀ, ਜ਼ੁਕਾਮ, ਬਦਨ ਦਰਦ ਦੀਆਂ ਦਵਾਈਆਂ।
  • ​ਬੀ.ਪੀ. (Blood Pressure) ਅਤੇ ਸ਼ੂਗਰ (Diabetes) ਵਰਗੀਆਂ ਲੰਬੀਆਂ ਬਿਮਾਰੀਆਂ ਦੀਆਂ ਰੋਜ਼ਾਨਾ ਖਾਣ ਵਾਲੀਆਂ ਦਵਾਈਆਂ ਇੱਥੋਂ ਲਗਾਤਾਰ ਮਿਲ ਸਕਦੀਆਂ ਹਨ।
  • ​ਪੇਟ ਦੀ ਖਰਾਬੀ, ਉਲਟੀਆਂ, ਐਸੀਡਿਟੀ ਦੀਆਂ ਦਵਾਈਆਂ।
  • ​ਚਮੜੀ ਦੀ ਐਲਰਜੀ ਲਈ ਕਰੀਮਾਂ ਅਤੇ ਅੱਖਾਂ/ਕੰਨਾਂ ਵਿੱਚ ਪਾਉਣ ਵਾਲੇ ਡਰਾਪਸ।

ਮਹਿੰਗੇ ਲੈਬ ਟੈਸਟ ਵੀ ਬਿਲਕੁਲ ਮੁਫਤ(FREE TEST)

ਜਿਹੜੇ ਖੂਨ ਜਾਂ ਪਿਸ਼ਾਬ ਦੇ ਟੈਸਟ ਪ੍ਰਾਈਵੇਟ ਲੈਬੋਟਰੀਆਂ ਦੁਬਾਰਾ ਹਜ਼ਾਰਾਂ ਰੁਪਏ ਵਿੱਚ ਕੀਤੇ ਜਾਂਦੇ ਹਨ ਉਹ ਟੈਸਟ ਆਮ ਆਦਮੀ ਕਲੀਨਿਕ ਵਿੱਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਆਮ ਆਦਮੀ ਕਲੀਨਿਕ ਵਿੱਚ ਲਗਭਗ 41 ਤਰ੍ਹਾਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ।

  • ​ਖੂਨ ਦੀ ਕਮੀ (ਹੀਮੋਗਲੋਬਿਨ) ਅਤੇ CBC ਟੈਸਟ।
  • ​ਸ਼ੂਗਰ ਦਾ ਟੈਸਟ (ਖਾਲੀ ਪੇਟ ਅਤੇ ਰੋਟੀ ਤੋਂ ਬਾਅਦ)।
  • ​ਲਿਵਰ (LFT) ਅਤੇ ਕਿਡਨੀ (KFT) ਦੇ ਪੂਰੇ ਟੈਸਟ।
  • ​ਕਲੈਸਟਰੋਲ, ਟਾਈਫਾਈਡ, ਮਲੇਰੀਆ ਅਤੇ ਡੇਂਗੂ ਦੀ ਜਾਂਚ।

ਇੱਥੇ ਇਲਾਜ ਕਿਵੇਂ ਕਰਵਾਇਆ ਜਾਂਦਾ?(PROCESS)

  • ​ਇਹ ਕਲੀਨਿਕ ਆਮ ਤੌਰ ‘ਤੇ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ (ਮੌਸਮ ਮੁਤਾਬਕ ਸਮਾਂ ਬਦਲ ਸਕਦਾ ਹੈ)।
  • ​ਇਹ ਕਲੀਨਿਕ ਪੂਰੀ ਤਰ੍ਹਾਂ ਕਾਗਜ਼-ਮੁਕਤ (Paperless) ਹਨ। ਜਦੋਂ ਤੁਸੀਂ ਕਲੀਨਿਕ ਜਾਂਦੇ ਹੋ, ਤਾਂ ਸਟਾਫ ਤੁਹਾਡਾ ਨਾਮ ਅਤੇ ਫੋਨ ਨੰਬਰ ਇੱਕ ਟੈਬਲੇਟ (Tablet) ਜਾਂ ਕੰਪਿਊਟਰ ਵਿੱਚ ਭਰਦਾ ਹੈ।
  • ​ਤੁਹਾਨੂੰ ਇੱਕ ਮੈਸੇਜ (SMS) ਆਉਂਦਾ ਹੈ, ਡਾਕਟਰ ਤੁਹਾਡੀ ਜਾਂਚ ਕਰਦਾ ਹੈ, ਅਤੇ ਦਵਾਈਆਂ ਦੀ ਪਰਚੀ ਵੀ ਸਿੱਧਾ ਤੁਹਾਡੇ ਫੋਨ ‘ਤੇ ਆ ਜਾਂਦੀ ਹੈ ਅਤੇ ਦਵਾਈ ਵਾਲੇ ਕਾਊਂਟਰ ਤੋਂ ਤੁਹਾਨੂੰ ਮੁਫ਼ਤ ਦਵਾਈ ਮਿਲ ਜਾਂਦੀ ਹੈ।

ਸਾਡਾ ਮੁੱਖ ਮਕਸਦ ਇਹੀ ਹੈ ਕਿ ਤੁਹਾਡੇ ਤੱਕ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਦੀ ਜਾਣਕਾਰੀ ਪਹੁੰਚਾਈ ਜਾ ਸਕੇ ਤਾਂ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਸਕੀਮਾਂ ਦਾ ਲਾਭ ਲੈ ਸਕੀਏ ਕਿਉਂਕਿ ਅਸੀਂ ਸਰਕਾਰ ਨੂੰ ਵੋਟਾਂ ਪਾਉਂਦੇ ਹਾਂ ਅਤੇ ਸਰਕਾਰ ਬਜਟ ਦਾ ਬਹੁਤ ਵੱਡਾ ਹਿੱਸਾ ਇਹਨਾਂ ਸਕੀਮਾਂ ਵਿੱਚ ਲਗਾਉਂਦੀ ਹੈ ਤਾਂ ਸਾਨੂੰ ਵੀ ਚਾਹੀਦਾ ਹੈ ਕਿ ਜੋ ਸਾਡੇ ਟੈਕਸ ਦੇ ਪੈਸੇ ਨਾਲ ਸਰਕਾਰ ਇਹਨਾਂ ਸਕੀਮਾਂ ਨੂੰ ਚਲਾ ਰਹੀ ਹੈ ਤਾਂ ਅਸੀਂ ਵੀ ਇਹਨਾਂ ਦਾ ਲਾਭ ਲਈਏ।

Leave a Comment

Your email address will not be published. Required fields are marked *

Scroll to Top